CWC 2019 : ਭਾਰਤੀ ਟੀਮ ਨੂੰ ਮਿਲੀ ਖੁਸ਼ਖਬਰੀ, ਕਪਤਾਨ ਕੋਹਲੀ ਹੋਏ ਫਿੱਟ

06/03/2019 11:32:13 AM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਅੰਗੂਠੇ 'ਤੇ ਨੈਟ ਪ੍ਰੈਕਟਿਸ ਦੌਰਾਨ ਸੱਟ ਲੱਗ ਗਈ ਸੀ ਪਰ ਹੁਣ ਉਹ ਠੀਕ ਹਨ।'' ਭਾਰਤੀ ਟੀਮ ਬੁੱਧਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਵਰਲਡ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤੀ ਟੀਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਬੱਲੇਬਾਜ਼ੀ ਦੌਰਾਨ ਉਸਦਾ ਅੰਗੂਠਾ ਜ਼ਖਮੀ ਹੋ ਗਿਆ ਸੀ ਜਿਸ ਤੋਂ ਬਾਅਦ ਫਿਜ਼ਿਓਥੈਰੇਪਿਸਟ ਪੈਟ੍ਰਿਕ ਫਾਰਹਾਰਟ ਨੇ ਭਾਰਤੀ ਕਪਤਾਨ ਦਾ ਇਲਾਜ ਕੀਤਾ।

ਫਾਰਹਾਰਟ ਨੇ ਅੰਗੂਠੇ 'ਤੇ ਮੈਜਿਕ ਸਪ੍ਰੇ ਲਗਾਉਣ ਤੋਂ ਬਾਅਦ ਟੇਪ ਲਪੇਟ ਦਿੱਤੀ। ਬਾਅਦ ਵਿਚ ਕੋਹਲੀ ਨੂੰ ਬਰਫ ਦੇ ਭਰੇ ਗਿਲਾਸ ਵਿਚ ਅੰਗੂਠਾ ਪਾ ਕੇ ਮੈਦਾਨ ਤੋਂ ਬਾਅਰ ਜਾਂਦੇ ਦੇਖਿਆ ਗਿਆ। ਜਾਧਵ ਨੂੰ ਹਾਲਾਂਕਿ ਸ਼ਨੀਵਾਰ ਨੂੰ ਨੈਟਸ 'ਤੇ ਅਭਿਆਸ ਕਰਦਿਆਂ ਦੇਖਿਆ ਗਿਆ ਜਿਸ ਨਾਲ ਅੰਦਾਜ਼ਾ ਲਗਾਇਆ ਜਾਣ ਲੱਗਾ ਕਿ ਉਹ ਦੱਖਣੀ ਅਫਰੀਕਾ ਖਿਲਾਫ ਮੁਕਾਬਲੇ ਤੋਂ ਪਹਿਲਾਂ ਫਿੱਟ ਹੋ ਜਾਣਗੇ।