ਜ਼ਿੰਦਗੀ ’ਚ ਅੜਿੱਕਿਆਂ ਦਾ ਆਦੀ ਹਾਂ : ਪਾਕਿ ਕਪਤਾਨ ਬਾਬਰ ਆਜ਼ਮ
Saturday, Mar 20, 2021 - 03:06 AM (IST)

ਕਰਾਚੀ – ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਦਾ ਮੰਨਣਾ ਹੈ ਕਿ ਉਸਦੀ ਫਾਰਮ ਉਸ ਵਿਰੁੱਧ ਲੱਗੇ ਜਬਰ-ਜ਼ਨਾਹ ਦੇ ਮਾਮਲੇ ਤੋਂ ਪ੍ਰਭਾਵਿਤ ਨਹੀਂ ਹੋਈ ਹੈ ਤੇ ਕਿਹਾ ਕਿ ਬਤੌਰ ਖਿਡਾਰੀ ਉਹ ਜ਼ਿੰਦਗੀ ਦੀਆਂ ਪ੍ਰੇਸ਼ਾਨੀਆਂ ਜਾ ਅੜਿੱਕਿਆਂ ਦਾ ਸਾਹਮਣਾ ਕਰਨ ਦਾ ਆਦੀ ਹੈ। ਆਜ਼ਮ ਨੇ ਸਪੱਸ਼ਟ ਕੀਤਾ ਕਿ ਵਿਅਕਤੀਗਤ ਮੁੱਦਿਆਂ ਨਾਲ ਦੱਖਣੀ ਅਫਰੀਕਾ ਤੇ ਜ਼ਿੰਬਬਾਵੇ ਦੇ ਆਗਾਮੀ ਦੌਰੇ ’ਤੇ ਉਸਦੀ ਕ੍ਰਿਕਟ ਪ੍ਰਭਾਵਿਤ ਨਹੀਂ ਹੋਵੇਗੀ।
ਉਸ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ,‘‘ਇਹ ਮੇਰਾ ਨਿੱਜੀ ਮਾਮਲਾ ਹੈ ਤੇ ਇਹ ਅਦਾਲਤ ਵਿਚ ਹੈ ਤੇ ਮੇਰਾ ਵਕੀਲ ਇਸ ਨੂੰ ਦੇਖ ਰਿਹਾ ਹੈ। ਸਾਨੂੰ ਜ਼ਿੰਦਗੀ ਵਿਚ ਕਾਫੀ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਮੈਂ ਇਸਦਾ ਆਦੀ ਹਾਂ। ਇਸ ਮੁੱਦੇ ਨਾਲ ਮੇਰੀ ਫਾਰਮ ਜਾਂ ਕ੍ਰਿਕਟ ਪ੍ਰਭਾਵਿਤ ਨਹੀਂ ਹੋਈ ਹੈ।’’
Related News
ਜੇ ਭਾਰਤ ਤੇ ਪਾਕਿ ਵਿਚਾਲੇ ਕ੍ਰਿਕਟ ਮੈਚ ਹੋ ਸਕਦੈ ਤਾਂ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੇ: ਪਰਗਟ ਸਿੰਘ
