ਇਮਰਾਨ ਖਾਨ ਦੇ ਨਾਂ ''ਤੇ ਸਟੇਡੀਅਮ ''ਚ ਹੋਇਆ ਭਾਰੀ ਹੰਗਾਮਾ,ਜਦੋਂ ਟੀ-ਸ਼ਰਟ ਪਾਈ ਪ੍ਰਸ਼ੰਸਕ ਨੂੰ ...
Friday, Mar 27, 2026 - 01:28 PM (IST)
ਸਪੋਰਟਸ ਡੈਸਕ - ਵਿਕਟੋਰੀਆ ਅਤੇ ਸਾਊਥ ਆਸਟਰੇਲੀਆ ਵਿਚਾਲੇ ਖੇਡੇ ਜਾ ਰਗੇ ਸ਼ੇਫੀਲਡ ਸ਼ੀਲਡ 2025-26 ਦੇ ਫਾਈਨਲ ਦੌਰਾਨ ਇਕ ਮਾਮੂਲੀ ਟੀ-ਸ਼ਰਟ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ। 'ਫ੍ਰੀ ਇਮਰਾਨ ਖਾਨ' ਲਿਖੀ ਟੀ-ਸ਼ਰਟ ਪਾਈ ਇਕ ਪ੍ਰਸ਼ੰਸਕ ਨੂੰ ਮੇਲਬਰਨ ਦੇ ਸਟੇਡੀਅਮ ਵਿੱਚ ਘੁੰਮਣ ਤੋਂ ਰੋਕ ਦਿੱਤਾ ਗਿਆ ਪਰ ਇਸ ਮਾਮਲਾ ਵਧਦਾ ਦੇਖਦੇ ਹੀ ਕ੍ਰਿਕੇਟ ਆਸਟਰੇਲੀਆ ਨੂੰ ਇਸ ਆਪਣਾ ਫੈਸਲਾ ਬਦਲਣਾ ਪਿਆ।
ਇੱਥੇ ਖੇਡੇ ਜਾ ਰਹੇ ਇਸ ਮੁਕਾਬਲੇ ਦੇ ਪਹਿਲੇ ਦਿਨ ਬ੍ਰਾਊਨ ਨਾਮ ਦੇ ਪ੍ਰਸ਼ੰਸਕ ਨੂੰ ਸੁਰੱਖਿਆ ਕਰਮੀਆਂ ਨੇ ਰੋਕ ਦਿੱਤਾ। ਇਸ ਦੀ ਕਾਰਨ ਸੀ ਉਸ ਨੇ ਪਾਈ ਹੋਈ ਟੀ-ਸ਼ਰਟ ਜਿਸ ਉੱਤੇ ਇਮਰਾਨ ਖਾਨ ਦੇ ਸਮਰਥਨ ਵਿੱਚ ਸੰਦੇਸ਼ ਲਿਖਿਆ ਸੀ । ਅਧਿਕਾਰੀਆਂ ਨੇ ਇਸ ਨੂੰ ਰਾਜਨੀਤਿਕ ਬਿਆਨ ਮੰਨਦੇ ਹੋਏ ਉਸ ਨੂੰ ਸਟੇਡੀਅਮ ਦੇ ਅੰਦਰ ਆਉਣ ਤੋਂ ਰੋਕ ਦਿੱਤਾ ਅਤੇ ਟੀ-ਸ਼ਰਟ ਢਕਟ ਲਈ ਕਿਹਾ,
ਕ੍ਰਿਕਟ ਆਸਟਰੇਲੀਆ ਨੇ ਕੀ ਕਿਹਾ ਸਫਾਈ ਵਿੱਚ ?
ਹਾਲਾਂਕਿ ਮਾਮਲਾ ਜਦੋਂ ਹੀ ਸੋਸ਼ਲ ਮੀਡੀਆ ਅਤੇ ਕ੍ਰਿਕਟ ਜਗਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਤਾ ਕ੍ਰਿਕਟ ਆਸਟਰੇਲੀਆ ਨੇ ਤੁਰੰਤ ਦਖਲ ਦਿੱਤਾ, ਇਸ ਤੋਂ ਬਾਅਦ ਸਮੀਖਿਆ ਤੋਂ ਬਾਅਦ ਬੋਰਡ ਨੇ ਸਾਫ ਕੀਤਾ ਕਿ ਉਹ ਕੋਈ ਰਾਜਨੀਤਿਕ ਨਹੀਂ ਜਦੋਂਕਿ ਮਾਨਵਤਾਵਾਦੀ ਮੁੱਦਾ ਹੈ ਅਤੇ ਇਸ ਦੌਰਾਨ ਫੈਂਨਸ ਨੂੰ ਰੋਕਣਾ ਜ਼ਰੂਰੀ ਨਹੀਂ ਸੀ।
ਇਸ ਤੋਂ ਬਾਅਦ ਲੂਕ ਬ੍ਰਾਊਨ ਨੂੰ ਸਟੇਡੀਅਮ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਕ੍ਰਿਕਟ ਆਸਟ੍ਰੇਲੀਆ ਦੇ ਬੁਲਾਰੇ ਨੇ ਸਿਡਨੀ ਮਾਰਨਿੰਗ ਹੇਰਾਲਡ ਨੂੰ ਦੱਸਿਆ ਕਿ ਸੁਰੱਖਿਆ ਕਰਮਚਾਰੀ ਨੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਸੀ,ਪਰ ਸਥਿਤੀ ਨੂੰ ਸਮਝਣ ਤੋਂ ਬਾਅਦ ਫੈਸਲਾ ਬਦਲ ਦਿੱਤਾ ਗਿਆ।
ਇਸ ਘਟਨਾ ਬਾਰੇ ਬੋਲਦਿਆਂ, ਪ੍ਰਸ਼ੰਸਕ ਲੂਕ ਬ੍ਰਾਊਨ ਨੇ ਇਸ ਫੈਸਲੇ 'ਤੇ ਹੈਰਾਨੀ ਪ੍ਰਗਟ ਕੀਤੀ ਪਰ ਬਾਅਦ ਵਿੱਚ ਕ੍ਰਿਕਟ ਆਸਟ੍ਰੇਲੀਆ ਦੇ ਰੁਖ਼ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਕ੍ਰਿਕਟ ਭਾਈਚਾਰੇ ਨੂੰ ਇਮਰਾਨ ਖਾਨ ਦੇ ਸਮਰਥਨ ਵਿੱਚ ਖੜ੍ਹਾ ਹੋਣਾ ਚਾਹੀਦਾ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਮਹਾਨ ਕ੍ਰਿਕਟਰ ਇਮਰਾਨ ਖਾਨ ਅਗਸਤ 2023 ਤੋਂ ਜੇਲ੍ਹ ਵਿੱਚ ਹਨ। ਉਹ ਭ੍ਰਿਸ਼ਟਾਚਾਰ ਨਾਲ ਸਬੰਧਤ ਕਈ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਹਨ। ਹਾਲ ਹੀ ਵਿੱਚ, ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਇੱਕ ਹੋਰ ਮਾਮਲੇ ਵਿੱਚ ਸਜ਼ਾ ਸੁਣਾਈ ਗਈ ਸੀ, ਜਿਸ ਨਾਲ ਉਨ੍ਹਾਂ ਦੀਆਂ ਕਾਨੂੰਨੀ ਮੁਸ਼ਕਲਾਂ ਹੋਰ ਵਧ ਗਈਆਂ ਹਨ।
ਇਸ ਘਟਨਾ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕੀਤਾ ਹੈ: ਕੀ ਮੈਦਾਨ 'ਤੇ ਕਿਸੇ ਖਿਡਾਰੀ ਜਾਂ ਵਿਅਕਤੀ ਦੇ ਸਮਰਥਨ ਵਿੱਚ ਬੋਲਣ ਨੂੰ ਰਾਜਨੀਤਿਕ ਮੰਨਿਆ ਜਾਣਾ ਚਾਹੀਦਾ ਹੈ? ਕ੍ਰਿਕਟ ਆਸਟ੍ਰੇਲੀਆ ਦੇ ਯੂ-ਟਰਨ ਨੇ ਹੁਣ ਲਈ ਵਿਵਾਦ ਨੂੰ ਸ਼ਾਂਤ ਕਰ ਦਿੱਤਾ ਹੈ, ਪਰ ਇਸਨੇ ਖੇਡਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਵਿਚਕਾਰ ਸੰਤੁਲਨ ਬਾਰੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ।
