ਪ੍ਰਣਯ, ਰੁਤਵਿਕਾ ਜਿੱਤੇ, ਕਸ਼ਯਪ ਹਾਰੇ

07/13/2017 6:26:05 PM

ਅਲਬਰਟਾ— ਦੂਜਾ ਦਰਜਾ ਪ੍ਰਾਪਤ ਭਾਰਤ ਦੇ ਐੱਚ.ਐੱਸ. ਪ੍ਰਣਯ ਅਤੇ ਰੁਤਵਿਕਾ ਸ਼ਿਵਾਨੀ ਗਾਡੇ ਨੇ ਕੈਨੇਡਾ ਓਪਨ ਬੈਡਮਿੰਟਨ ਟੂਰਨਾਮੈਂਟ ਵਿਚ ਆਪਣੇ-ਆਪਣੇ ਮੈਚ ਜਿੱਤ ਕੇ ਪੁਰਸ਼ ਅਤੇ ਮਹਿਲਾ ਸਿੰਗਲ ਦੇ ਅਗਲੇ ਦੌਰ ਵਿਚ ਪ੍ਰਵੇਸ਼ ਕਰ ਲਿਆ ਹੈ ਪਰ 16ਵਾਂ ਦਰਜਾ ਪ੍ਰਾਪਤ ਪਰੂਪੱਲੀ ਕਸ਼ਯਪ ਸਖਤ ਸੰਘਰਸ਼ ਦੇ ਬਾਅਦ ਦੂਜੇ ਦੌਰ 'ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਰਾਸ਼ਟਰ ਮੰਡਲ ਖੇਡਾਂ ਦੇ ਜੇਤੂ ਕਸ਼ਯਪ ਨੂੰ ਪੁਰਸ਼ ਸਿੰਗਲ ਦੇ ਦੂਜੇ ਦੌਰ 'ਚ ਜਾਪਾਨ ਦੇ ਕੋਕੀ ਵਾਤਨਾਬੇ ਨੇ 50 ਮਿੰਟ ਤਕ ਚੱਲੇ ਤਿੰਨ ਗੇਮਾਂ ਦੇ ਸੰਘਰਸ਼ 'ਚ 21-10, 10-21, 21-15 ਨਾਲ ਹਰਾ ਕੇ ਬਾਹਰ ਕਰ ਦਿੱਤਾ।

ਇਕ ਹੋਰ ਸਿੰਗਲ ਮੈਚ ਵਿਚ ਦੂਜਾ ਦਰਜਾ ਪ੍ਰਾਪਤ ਪ੍ਰਣਯ ਨੇ ਸਕਾਟਲੈਂਡ ਦੇ ਕੀਰੇਨ ਮੈਰੀਲੀਸ ਨੂੰ ਇਕ ਘੰਟੇ ਅੱਠ ਮਿੰਟ ਵਿਚ 21-17, 16-21, 21-15 ਨਾਲ ਹਰਾ ਕੇ ਤੀਜੇ ਦੌਰ ਵਿਚ ਜਗ੍ਹਾ ਪੱਕੀ ਕਰ ਲਈ। ਉਨ੍ਹਾਂ ਦਾ ਅਗਲਾ ਮੁਕਾਬਲਾ 9ਵਾਂ ਦਰਜਾ ਪ੍ਰਾਪਤ ਕੋਰੀਆ ਦੇ ਜਿਓਨ ਹਿਯੋਕ ਜਿਨ ਨਾਲ ਹੋਵੇਗਾ। ਇਸ ਤੋਂ ਇਲਾਵਾ ਅਭਿਸ਼ੇਕ ਯੇਲਗਰ ਨੇ ਅਮਰੀਕਾ ਦੇ ਹੋਵਰਡ ਸ਼ੂ ਨੂੰ 21-10, 19-21, 21-17 ਨਾਲ ਹਰਾਇਆ ਅਤੇ ਤੀਜੇ ਦੌਰ 'ਚ ਜਗ੍ਹਾ ਬਣਾਈ। ਕਰਨ ਰਾਜਨ ਰਾਜਾਰਾਜਨ ਨੇ ਇੰਗਲੈਂਡ ਦੇ ਸੈਮ ਪਾਰਸ ਨੂੰ 21-16, 21-14 ਨਾਲ ਹਰਾ ਕੇ ਤੀਜੇ ਦੌਰ 'ਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਸਾਹਮਣਾ ਜਾਪਾਨ ਦੇ ਕੋਕੀ ਵਾਤਨਾਬੇ ਨਾਲ ਹੋਵੇਗਾ।  


Related News