ਕਦੇ ਹਾਕੀ ਖੇਡਣ ਤੋਂ ਰੋਕਦੀ ਸੀ ਮਾਂ, ਹੁਣ ਕਪਤਾਨ ਬੇਟੇ ਨੂੰ ਦੇਖੇਗੀ ਖੇਡਦੇ

11/28/2018 3:49:33 PM

ਨਵੀਂ ਦਿੱਲੀ— ਹਾਕੀ ਵਰਲਡ ਕੱਪ ਦੀ ਸ਼ੁਰੂਆਤ 2018 ਭੁਵਨੇਸ਼ਵਰ 'ਚ ਅੱਜ ਹੋ ਚੁੱਕੀ ਹੈ। ਟੀਮ ਇੰਡੀਆ ਪਹਿਲੇ ਮੈਚ 'ਚ ਦਿ ਅਫਰੀਕਾ ਖਿਲਾਫ ਖੇਡੇਗੀ। ਇਸ 'ਚ ਜਲੰਧਰ ਦਾ ਹੋਣਹਾਰ ਟੀਮ ਇੰਡੀਆ ਦੀ ਕਪਤਾਨੀ ਕਰਨ ਵਾਲਾ ਹੈ। ਟੀਮ ਇੰਡੀਆ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਕਦੀ ਉਨ੍ਹਾਂ ਦੀ ਮਾਂ ਹਾਕੀ ਖੇਡਣ ਤੋਂ ਰੋਕਦੀ ਸੀ ਅਤੇ ਅੱਜ ਉਹ ਮਨਪ੍ਰੀਤ ਟੀਮ ਇੰਡੀਆ ਦੀ ਵਰਲਡ 'ਚ ਕਪਤਾਨੀ ਕਰਨ ਜਾ ਰਹੇ ਹਨ। ਉਹੀ ਮਾਂ ਜੋ ਬੇਟੇ ਨੂੰ ਖੇਡਣ ਤੋਂ ਰੋਕਦੀ ਸੀ ਉਹੀ ਮਾਂ ਆਪਣੇ ਬੇਟੇ ਦਾ ਮੈਚ ਦੇਖਣ ਲਈ ਭੁਵਨੇਸ਼ਵਰ ਗਈ ਹੈ। ਭਰਾਵਾਂ ਨੂੰ ਹਾਕੀ ਖੇਡਦੇ ਦੇਖਿਆ ਤਾਂ 8 ਸਾਲ ਦੀ ਉਮਰ 'ਚ ਚੱਕੀ ਹਾਕੀ ਮਨਪ੍ਰੀਤ ਦੇ ਵੱਡੇ ਭਰਾ ਅਮਨਦੀਪ ਅਤੇ ਸੁਖਰਾਜ ਹਾਕੀ ਖੇਡਦੇ ਸਨ। ਉਹ ਉਨ੍ਹਾਂ ਨੂੰ ਦੇਖਣ ਲਈ ਮਿਠਾਪੁਰ ੇ ਖੇਡ ਮੈਦਾਨ 'ਤੇ ਪਹੁੰਚ ਜਾਂਦੇ ਸਨ। ਸੁਖਰਾਜ ਜ਼ਿਲਾ ਪੱਧਰ 'ਤੇ ਹਾਕੀ ਖੇਡ ਚੁੱਕੇ ਹਨ। ਉਸ ਸਮੇਂ ਸੁਖਰਾਜ 15 ਅਤੇ ਅਮਨਦੀਪ 18 ਸਾਲ ਦੇ ਸਨ। 

-ਹਾਕੀ ਖੇਡਣ ਤੋਂ ਰੋਕਦੀ ਸੀ ਮਾਂ
ਮਨਪ੍ਰੀਤ ਨੂੰ ਬਚਪਨ ਤੋਂ ਹੀ ਹਾਕੀ ਖੇਡਣ ਦਾ ਬਹੁਤ ਸ਼ੌਕ ਸੀ। ਪਰ ਇਸ ਦੌਰਾਨ ਉਨ੍ਹਾਂ ਨੂੰ ਮਾਂ ਤੋਂ ਕਈ ਵਾਰ ਡਾਂਟ ਵੀ ਸੁਣਨੀ ਪਈ। ਦਰਅਸਲ ਮਨਪ੍ਰੀਤ ਤਿੰਨਾਂ ਭਰਾਵਾਂ 'ਚ ਸਭ ਤੋਂ ਛੋਟਾ ਸੀ, ਹਾਕੀ ਖੇਡਦੇ ਉਸਨੂੰ ਸੱਟ ਨਾ ਲੱਗ ਜਾਵੇ ਇਸ ਲਈ ਉਨ੍ਹਾਂ ਦੀ ਮਾਂ ਅਤੇ ਬਾਕੀ ਘਰ ਵਾਲੇ ਉਨ੍ਹਾਂ ਨੂੰ ਹਾਕੀ ਖੇਡਣ ਤੋਂ ਰੋਕਦੇ ਸਨ।

-ਕਈ ਵਾਰ ਮਨਪ੍ਰੀਤ ਨੂੰ ਕਮਰੇ 'ਚ ਕੀਤਾ ਗਿਆ ਬੰਦ
ਘਰਵਾਲੇ ਮਨਪ੍ਰੀਤ ਨੂੰ ਹਾਕੀ ਖੇਡਣ ਤੋਂ ਰੋਕਦੇ ਸਨ ਪਰ ਉਨ੍ਹਾਂ ਦੀ ਜਿਦ ਕਿਸੇ ਅੱਗੇ ਨਹੀਂ ਚੱਲਦੀ ਸੀ। ਕਈ ਵਾਰ ਮਨਪ੍ਰੀਤ ਨੂੰ ਕਮਰੇ 'ਚ ਬੰਦ ਕਰ ਦਿੱਤਾ ਜਾਂਦਾ ਸੀ, ਪਰ ਉਹ ਖਿੜਕੀ ਖੋਲ ਕੇ ਦੀਵਾਰ ਟੱਪ ਕੇ ਮੈਦਾਨ 'ਚ ਪਹੁੰਚ ਜਾਂਦੇ ਸਨ। ਮਨਪ੍ਰੀਤ ਹਾਕੀ ਖੇਡਣ ਲਈ ਰਿਸ਼ਤੇਦਾਰਾਂ ਦੇ ਫੰਕਸ਼ਨ 'ਚ ਵੀ ਨਹੀਂ ਜਾਂਦੇ ਸਨ।

-ਮਾਂ ਕਹਿੰਦੀ ਹੈ ਜਿੱਤ ਕੇ ਆਵੇਗਾ ਮੇਰਾ ਬੇਟਾ
ਮਨਪ੍ਰੀਤ ਦੀ ਮਾਂ ਨਿਰਮਲਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਭਾਰਤ ਦੀ ਟੀਮ ਵਰਲਡ ਕੱਪ 'ਚ ਚੰਗਾ ਪ੍ਰਦਰਸ਼ਨ ਕਰੇਗੀ ਅਤੇ ਵਿਸ਼ਵ ਕੱਪ ਆਪਣੇ ਨਾਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਦੇਸ਼ ਲਈ ਚੰਗਾ ਪ੍ਰਦਰਸ਼ਨ ਕਰੇਗਾ। ਭੁਵਨੇਸ਼ਵਰ ਬੇਟੇ ਦਾ ਮੈਚ ਦੇਖਣ ਪਹੁੰਚੀ ਮਾਂ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਅਤੇ ਦਿੱਲੀ 'ਚ ਹੋਈ ਹਾਕੀ ਚੈਂਪੀਅਨਸ਼ਿਪ 'ਚ ਸਟੇਡੀਅਮ ਜਾ ਕੇ ਆਪਣੇ ਬੇਟੇ ਦੇ ਮੈਚ ਦੇਖ ਚੁੱਕੀ ਹੈ।

suman saroa

This news is Content Editor suman saroa