ਓਲੰਪਿਕ ਸਮਾਪਤੀ ਸਮਾਰੋਹ ਤੋਂ ਪਰਤੇ ਹਾਕੀ ਟੀਮ ਦੇ ਮੈਂਬਰਾਂ ਦਾ ਹਵਾਈ ਅੱਡੇ ''ਤੇ ਹੋਇਆ ਸ਼ਾਨਦਾਰ ਸਵਾਗਤ

Tuesday, Aug 13, 2024 - 04:43 PM (IST)

ਓਲੰਪਿਕ ਸਮਾਪਤੀ ਸਮਾਰੋਹ ਤੋਂ ਪਰਤੇ ਹਾਕੀ ਟੀਮ ਦੇ ਮੈਂਬਰਾਂ ਦਾ ਹਵਾਈ ਅੱਡੇ ''ਤੇ ਹੋਇਆ ਸ਼ਾਨਦਾਰ ਸਵਾਗਤ

ਨਵੀਂ ਦਿੱਲੀ- ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤੀ ਭਾਰਤੀ ਹਾਕੀ ਟੀਮ ਦੇ ਦੂਜੇ ਬੈਚ ਦੇ ਮੈਂਬਰਾਂ ਦਾ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਪੈਰਿਸ ਓਲੰਪਿਕ 'ਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਖਿਡਾਰੀਆਂ ਦੀ ਝਲਕ ਪਾਉਣ ਲਈ ਹਵਾਈ ਅੱਡੇ 'ਤੇ ਪਹੁੰਚੇ ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਨੇ ਭਾਰਤੀ ਹਾਕੀ ਖਿਡਾਰੀਆਂ ਦਾ ਢੋਲ ਨਾਲ ਸਵਾਗਤ ਕੀਤਾ। ਢੋਲ ਦੀ ਧੁਨ 'ਤੇ ਖਿਡਾਰੀ ਨੱਚਦੇ ਵੀ ਨਜ਼ਰ ਆਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ ਦੇ ਕੁਝ ਮੈਂਬਰਾਂ ਦਾ ਇੱਕ ਸਮੂਹ ਨਵੀਂ ਦਿੱਲੀ ਹਵਾਈ ਅੱਡੇ 'ਤੇ ਪਹੁੰਚਿਆ ਸੀ। ਬਾਕੀ ਖਿਡਾਰੀ ਓਲੰਪਿਕ ਖੇਡਾਂ 2024 ਦੇ ਸਮਾਪਤੀ ਸਮਾਰੋਹ ਲਈ ਰੁਕੇ ਹੋਏ ਸਨ। ਭਾਰਤੀ ਹਾਕੀ ਟੀਮ ਨੇ ਸਪੇਨ ਨੂੰ 2-1 ਨਾਲ ਹਰਾ ਕੇ ਓਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਹਾਕੀ ਟੀਮ ਨਾਲ ਕੁਸ਼ਤੀ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਅਮਨ ਸੇਹਰਾਵਤ ਵੀ ਘਰ ਪਰਤ ਆਏ ਹਨ।


author

Aarti dhillon

Content Editor

Related News