ਹਾਕੀ ਇੰਡੀਆ ਨੇ ਅਧਿਕਾਰਤ ਮੋਬਾਈਲ ਐਪ ਲਾਂਚ ਕੀਤੀ
Friday, Nov 29, 2024 - 06:36 PM (IST)

ਨਵੀਂ ਦਿੱਲੀ–ਖੇਡ ਦੀ ਜ਼ਿਆਦਾ ਲੋਕਾਂ ਤੱਕ ਪਹੁੰਚ ਤੇ ਪ੍ਰਸ਼ੰਸਕਾਂ ਦੇ ਤਜਰਬਿਆਂ ਨੂੰ ਸ਼ਾਮਲ ਕਰਨ ਦੀ ਦਿਸ਼ਾ ਵਿਚ ਇਕ ਸਾਰਥਕ ਕਦਮ ਚੁੱਕਦੇ ਹੋਏ ਹਾਕੀ ਇੰਡੀਆ ਨੇ ਹਾਕੀ ਇੰਡੀਆ ਲੀਗ ਤੋਂ ਪਹਿਲਾਂ ਅਧਿਕਾਰਤ ਰੂਪ ਨਾਲ ਮੋਬਾਈਲ ਐਪ ਲਾਂਚ ਕੀਤੀ ਹੈ। ਤਕਰੀਬਨ 7 ਸਾਲਾਂ ਦੇ ਫਰਕ ਤੋਂ ਬਾਅਦ ਹੋ ਰਹੀ ਹਾਕੀ ਇੰਡੀਆ ਲੀਗ ਦੀ ਵਾਪਸੀ ਨੂੰ ਲੈ ਕੇ ਖਿਡਾਰੀ ਤੇ ਪ੍ਰਸ਼ੰਸਕ ਉਤਸ਼ਾਹਿਤ ਹਨ। ਇਸ ਐਪ ਲਈ ਹੁਣ ਦੁਨੀਆ ਭਰ ਦੇ ਹਾਕੀ ਖਿਡਾਰੀ ਤੇ ਪ੍ਰਸ਼ੰਸਕ ਜੁੜੇ ਰਹਿ ਸਕਦੇ ਹਨ। ਇਹ ਐਪ ਤਾਜ਼ਾ ਫੋਟੋਆਂ ਤੇ ਪ੍ਰੈੱਸ ਰਿਲੀਜ਼ ਤੋਂ ਲੈ ਕੇ ਅੰਕੜਿਆਂ ਦੀ ਵਿਸਥਾਰਪੂਰਵਕ ਜਾਣਕਾਰੀ ਦਾ ਤਜਰਬਾ ਪ੍ਰਦਾਨ ਕਰਦੀ ਹੈ।