RCB ਤੋਂ ''ਬਦਲਾ'' ਤੇ IPL ਟਰਾਫ਼ੀ, ਦੋਵੇਂ ਨਾਲ-ਨਾਲ ! ਪੰਜਾਬ ਕਿੰਗਜ਼ ਲਈ ਬਣ ਰਿਹੈ ''ਇਤਿਹਾਸਕ'' ਸੰਜੋਗ

Friday, May 30, 2025 - 02:17 PM (IST)

RCB ਤੋਂ ''ਬਦਲਾ'' ਤੇ IPL ਟਰਾਫ਼ੀ, ਦੋਵੇਂ ਨਾਲ-ਨਾਲ ! ਪੰਜਾਬ ਕਿੰਗਜ਼ ਲਈ ਬਣ ਰਿਹੈ ''ਇਤਿਹਾਸਕ'' ਸੰਜੋਗ

ਸਪੋਰਟਸ ਡੈਸਕ- ਵੀਰਵਾਰ ਨੂੰ ਨਿਊ ਚੰਡੀਗੜ੍ਹ 'ਚ ਖੇਡੇ ਗਏ ਆਈ.ਪੀ.ਐੱਲ. ਦੇ ਪਹਿਲੇ ਕੁਆਲੀਫਾਇਰ 'ਚ ਪੰਜਾਬ ਕਿੰਗਜ਼ ਨੂੰ ਰਾਇਲ ਚੈਲੰਜਰਜ਼ ਬੰਗਲੁਰੂ ਹੱਥੋਂ 8 ਵਿਕਟਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੂਰੇ ਸੀਜ਼ਨ 'ਚ ਧਮਾਕੇਦਾਰ ਪ੍ਰਦਰਸ਼ਨ ਕਰਨ ਵਾਲੀ ਪੰਜਾਬ ਕਿੰਗਜ਼ ਦੀ ਬੱਲੇਬਾਜ਼ੀ ਇਸ ਅਹਿਮ ਮੁਕਾਬਲੇ 'ਚ ਆ ਕੇ ਬੁਰੀ ਤਰ੍ਹਾਂ ਫਲਾਪ ਹੋ ਗਈ ਤੇ ਪੂਰੀ ਟੀਮ ਸਿਰਫ਼ 101 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

PunjabKesari

ਇਸ ਦੇ ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲੁਰੂ ਦੀ ਟੀਮ ਨੇ ਸਿਰਫ਼ 2 ਵਿਕਟਾਂ ਗੁਆ ਕੇ 10 ਓਵਰਾਂ 'ਚ ਹੀ ਟੀਚਾ ਹਾਸਲ ਕਰ ਲਿਆ। ਬੰਗਲੁਰੂ ਵੱਲੋਂ ਫਿਲ ਸਾਲਟ ਨੇ 27 ਗੇਂਦਾਂ 'ਚ ਸਭ ਤੋਂ ਵੱਧ 56* ਦੌੜਾਂ ਬਣਾਈਆਂ ਤੇ ਟੀਮ ਦੀ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਉਸ ਤੋਂ ਇਲਾਵਾ ਵਿਰਾਟ ਕੋਹਲੀ ਨੇ 12, ਮਯੰਕ ਅਗਰਵਾਲ ਨੇ 19 ਤੇ ਰਜਤ ਪਾਟੀਦਾਰ ਨੇ 15 ਦੌੜਾਂ ਦਾ ਯੋਗਦਾਨ ਦਿੱਤਾ।

ਇਸ ਤੋਂ ਬਾਅਦ ਹੁਣ ਇਕ ਸਵਾਲ ਹਰ ਕਿਸੇ ਦੇ ਜ਼ਹਿਨ 'ਚ ਛਾਇਆ ਹੋਇਆ ਹੈ ਕਿ ਇਸ ਤੋਂ ਪਹਿਲਾਂ ਕੋਈ ਟੀਮ ਪਹਿਲਾ ਕੁਆਲੀਫਾਇਰ ਹਾਰ ਕੇ ਖ਼ਿਤਾਬ ਜਿੱਤਣ 'ਚ ਕਾਮਯਾਬ ਹੋ ਸਕੀ ਹੈ ਜਾਂ ਨਹੀਂ ? ਇਹ ਕਰਿਸ਼ਮਾ ਟੂਰਨਾਮੈਂਟ ਦੇ 17 ਸਾਲ ਦੇ ਇਤਿਹਾਸ 'ਚ ਸਿਰਫ਼ 2 ਵਾਰ ਹੋਇਆ ਹੈ ਤੇ ਦੋਵੇਂ ਪਾਰ ਇਹ ਕਾਰਨਾਮਾ ਮੁੰਬਈ ਇੰਡੀਅਨਜ਼ ਨੇ ਹੀ ਕੀਤਾ ਹੈ। 

PunjabKesari

ਇਹ ਵੀ ਪੜ੍ਹੋ- 'ਅਸੀਂ ਸਿਰਫ਼ ਲੜਾਈ ਹਾਰੇ ਹਾਂ, ਜੰਗ ਨਹੀਂ...', ਪਲੇਆਫ਼ ਦੀ ਹਾਰ ਤੋਂ ਬਾਅਦ ਬੋਲੇ 'ਸਰਪੰਚ ਸਾਬ੍ਹ'

ਮੁੰਬਈ ਇੰਡੀਅਨਜ਼ ਨੇ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਸਾਲ 2013 ਤੇ 2017 'ਚ ਇਹ ਕਾਰਨਾਮਾ ਕੀਤਾ ਸੀ। ਸਾਲ 2013 'ਚ ਮੁੰਬਈ ਨੂੰ ਪਹਿਲੇ ਕੁਆਲੀਫਾਇਰ 'ਚ ਚੇਨਈ ਸੁਪਰਕਿੰਗਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਗਰੋਂ ਮੁੰਬਈ ਇੰਡੀਅਨਜ਼ ਨੇ ਫਾਈਨਲ 'ਚ ਪੁੱਜ ਕੇ ਚੇਨਈ ਨੂੰ ਹੀ ਹਰਾ ਕੇ ਖ਼ਿਤਾਬ ਜਿੱਤਿਆ ਸੀ। 

ਇਸ ਤੋਂ ਬਾਅਦ ਸਾਲ 2017 'ਚ ਵੀ ਇਸੇ ਤਰ੍ਹਾਂ ਮੁੰਬਈ ਨੂੰ ਧੋਨੀ ਦੀ ਅਗਵਾਈ ਵਾਲੀ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਹੱਥੋਂ ਪਹਿਲੇ ਕੁਆਲੀਫਾਇਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਇਕ ਵਾਰ ਫ਼ਿਰ ਫਾਈਨਲ 'ਚ ਮੁੰਬਈ ਨੇ ਉਸੇ ਟੀਮ ਨੂੰ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕੀਤਾ ਸੀ।

PunjabKesari

ਇਸ ਤਰ੍ਹਾਂ ਇਤਿਹਾਸ 'ਚ ਸਿਰਫ਼ 2 ਵਾਰ ਅਜਿਹਾ ਹੋਇਆ ਹੈ ਕਿ ਕਿਸੇ ਟੀਮ ਨੇ ਪਹਿਲਾ ਕੁਆਲੀਫਾਇਰ ਹਾਰ ਕੇ ਖ਼ਿਤਾਬ ਜਿੱਤਿਆ ਹੋਵੇ ਤੇ ਦੋਵੇਂ ਵਾਰ ਇਹ ਕਰਿਸ਼ਮਾ ਮੁੰਬਈ ਇੰਡੀਅਨਜ਼ ਨੇ ਹੀ ਕੀਤਾ ਹੈ। ਹੁਣ ਇਹ ਮੌਕਾ ਪੰਜਾਬ ਕਿੰਗਜ਼ ਕੋਲ ਵੀ ਹੈ, ਜੋ ਕਿ ਪਹਿਲਾ ਕੁਆਲੀਫਾਇਰ ਹਾਰ ਚੁੱਕੀ ਹੈ ਤੇ ਹੁਣ ਦੂਜਾ ਕੁਆਲੀਫਾਇਰ ਜਿੱਤ ਕੇ ਫਾਈਨਲ 'ਚ ਪੁੱਜੇ ਤੇ ਜਾ ਕੇ ਰਾਇਲ ਚੈਲੰਜਰਜ਼ ਬੰਗਲੁਰੂ ਨੂੰ ਹਰਾ ਕੇ ਖ਼ਿਤਾਬ 'ਤੇ ਕਬਜ਼ਾ ਕਰੇ ਤੇ ਇਤਿਹਾਸ 'ਚ ਆਪਣਾ ਨਾਂ ਦਰਜ ਕਰਵਾਏ।

PunjabKesari

ਇਹ ਵੀ ਪੜ੍ਹੋ- ''ਬਿਲਕੁਲ, ਮੈਂ ਭਾਰਤੀ ਟੈਸਟ ਟੀਮ ਦੀ ਕਪਤਾਨੀ ਕਰਨਾ ਚਾਹਾਂਗਾ.. !''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News