ਓਲੰਪਿਕ 'ਚ ਇਮਾਨ ਖਲੀਫ ਅਤੇ ਲਿਨ ਵਿਰੁੱਧ 'ਨਫ਼ਰਤ ਵਾਲੀ ਭਾਸ਼ਾ' ਅਸਵੀਕਾਰਨਯੋਗ : ਬਾਕ

Saturday, Aug 03, 2024 - 04:02 PM (IST)

ਪੈਰਿਸ- ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ) ਦੇ ਪ੍ਰਧਾਨ ਥਾਮਸ ਬਾਕ ਨੇ ਸ਼ਨੀਵਾਰ ਨੂੰ ਕਿਹਾ ਕਿ ਪੈਰਿਸ ਓਲੰਪਿਕ 'ਚ ਮੁੱਕੇਬਾਜ਼ ਇਮਾਨ ਖਲੀਫ ਅਤੇ ਲਿਨ ਯੂ-ਟਿੰਗ ਦੇ ਖਿਲਾਫ "ਨਫ਼ਰਤ ਵਾਲੀ ਭਾਸ਼ਾ" ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਬਾਕ ਨੇ ਸ਼ਨੀਵਾਰ ਨੂੰ ਇੱਥੇ ਕਿਹਾ, "ਅਸੀਂ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਸੱਭਿਆਚਾਰਕ ਯੁੱਧ ਦਾ ਹਿੱਸਾ ਨਹੀਂ ਬਣਾਂਗੇ। ਮਹਿਲਾ ਵਰਗ 'ਚ ਅਲਜੀਰੀਆ ਦੀ ਮੁੱਕੇਬਾਜ਼ ਇਮਾਨ ਖਲੀਫ ਅਤੇ ਤਾਈਵਾਨ ਦੀ ਲਿਨ ਯੂ-ਟਿੰਗ ਦੀ ਹਿੱਸੇਦਾਰੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਹੈ। ਇਨ੍ਹਾਂ ਦੋਵਾਂ ਨੂੰ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਆਈ.ਬੀ.ਏ.) ਨੇ 2023 ਵਿੱਚ ਭਾਰਤ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਹਿਲਾ ਵਰਗ ਵਿੱਚੋਂ ਅਯੋਗ ਕਰਾਰ ਦਿੱਤਾ ਸੀ। ਆਈਓਸੀ ਨੇ ਆਈਬੀਏ 'ਤੇ ਪਾਬੰਦੀ ਲਗਾ ਦਿੱਤੀ ਹੈ। ਟੋਕੀਓ ਤੋਂ ਬਾਅਦ ਪੈਰਿਸ ਓਲੰਪਿਕ ਵਿੱਚ ਆਈਓਸੀ ਟਾਸਕ ਫੋਰਸ ਖੇਡਾਂ ਦਾ ਸੰਚਾਲਨ ਕਰ ਰਹੀ ਹੈ। ਉਸ ਸਮੇਂ ਦੇ ਉਨ੍ਹਾਂ ਦੇ ਲਿੰਗ-ਅਧਾਰਿਤ ਟੈਸਟ ਅਜੇ ਵੀ ਅਣ-ਨਿਰਧਾਰਤ ਅਤੇ ਗੈਰ-ਪ੍ਰਮਾਣਿਤ ਹਨ। ਬਾਕ ਨੇ ਕਿਹਾ "ਸਾਡੇ ਕੋਲ ਦੋ ਮੁੱਕੇਬਾਜ਼ ਹਨ ਜੋ ਮਹਿਲਾਵਾਂ ਦੇ ਰੂਪ ਵਿੱਚ ਪੈਦਾ ਹੋਏ ਸਨ, ਜਿਨ੍ਹਾਂ ਕੋਲ ਮਹਿਲਾਵਾਂ ਦੇ ਰੂਪ ਵਿੱਚ ਪਾਸਪੋਰਟ ਸਨ ਅਤੇ ਉਨ੍ਹਾਂ ਨੇ ਕਈ ਸਾਲਾਂ ਤੱਕ ਮਹਿਲਾਵਾਂ ਵਜੋਂ ਮੁਕਾਬਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ "ਕੁਝ ਲੋਕ ਇਹ ਪਰਿਭਾਸ਼ਤ ਕਰਨਾ ਚਾਹੁੰਦੇ ਹਨ ਕਿ ਕੌਣ ਮਹਿਲਾ  ਹੈ। ਖਲੀਫ ਅਤੇ ਲਿਨ ਨੇ 2021 ਵਿੱਚ ਟੋਕੀਓ ਓਲੰਪਿਕ ਵਿੱਚ ਵੀ ਮੁਕਾਬਲਾ ਕੀਤਾ ਸੀ ਪਰ ਕੋਈ ਤਮਗਾ ਨਹੀਂ ਜਿੱਤ ਸਕੇ ਸਨ।


Aarti dhillon

Content Editor

Related News