ਹਰਮੀਤ ਬਣੇ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨ

Monday, Feb 03, 2020 - 10:34 AM (IST)

ਹਰਮੀਤ ਬਣੇ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨ

ਸਪੋਰਟਸ ਡੈਸਕ— ਹਰਮੀਤ ਦੇਸਾਈ ਨੇ 81ਵੀਂ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਐਤਵਾਰ ਨੂੰ ਚੌਥਾ ਦਰਜਾ ਪ੍ਰਾਪਤ ਮਾਨਵ ਠੱਕਰ ਨੂੰ 4-3 ਨਾਲ ਹਰਾ ਕੇ ਆਪਣਾ ਪਹਿਲਾ ਖਿਤਾਬ ਹਾਸਲ ਕੀਤਾ। ਹਰਿਆਣਾ ਦੀ ਸੁਤੀਰਥਾ ਮੁਖਰਜੀ ਨੇ ਕ੍ਰਿਤਵਿਕਾ ਸਿੰਹਾਂ ਰਾਏ ਨੂੰ ਇਕਪਾਸੜ ਮੁਕਾਬਲੇ 'ਚ 4-0 ਨਾਲ ਹਰਾਇਆ। ਸੁਤੀਰਥਾ ਨੇ ਇਸ ਤੋਂ ਇਲਾਵਾ ਟੀਮ ਮੁਕਾਬਲੇ, ਮਹਿਲਾ ਡਬਲਜ਼ 'ਚ ਸੋਨ ਜਦਕਿ ਮਿਕਸਡ ਮੁਕਾਬਲੇ 'ਚ ਚਾਂਦੀ ਦਾ ਤਮਗਾ ਹਾਸਲ ਕੀਤਾ। ਪੰਜਵਾਂ ਦਰਜਾ ਪ੍ਰਾਪਤ ਹਰਮੀਤ 2013 ਦੇ ਬਾਅਦ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੇ ਸਨ। ਉਨ੍ਹਾਂ ਨੂੰ ਚੈਂਪੀਅਨ ਬਣਨ 'ਤੇ 2.5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਗਈ ਜਦਕਿ ਸੁਤੀਰਥਾ ਨੂੰ 1.65 ਲੱਖ ਰੁਪਏ ਦੀ ਇਨਾਮੀ ਰਾਸ਼ੀ ਮਿਲੀ।


author

Tarsem Singh

Content Editor

Related News