ਅਫਗਾਨਿਸਤਾਨ ਨਾਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹਾਰਦਿਕ ਪੰਡਯਾ ਨੇ ਕੇਕ ਕੱਟ ਕੇ ਮਨਾਇਆ ਆਪਣਾ ਜਨਮਦਿਨ

10/11/2023 5:14:10 PM

ਸਪੋਰਟਸ ਡੈਸਕ- ਅੱਜ ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਦਾ ਜਨਮ ਦਿਨ ਹੈ। ਉਹ 30 ਸਾਲ ਦੇ ਹੋ ਗਏ ਹਨ ਅਤੇ ਇਸ ਖ਼ਾਸ ਮੌਕੇ ਨੂੰ ਖ਼ਾਸ ਤਰੀਕੇ ਨਾਲ ਮਨਾਇਆ ਗਿਆ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਅਫਗਾਨਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਉਨ੍ਹਾਂ ਨੇ ਮੈਦਾਨ 'ਤੇ ਕੇਕ ਕੱਟਿਆ। ਇਸ ਦੌਰਾਨ ਗੌਤਮ ਗੰਭੀਰ ਅਤੇ ਕੁਮੈਂਟੇਟਰ ਜਤਿਨ ਸਪਰੂ ਉਨ੍ਹਾਂ ਦੇ ਨਾਲ ਸਨ। ਪੰਡਯਾ ਦਾ ਕ੍ਰਿਕਟ 'ਚ ਕਰੀਅਰ ਬਣਾਉਣ ਦਾ ਸਫ਼ਰ ਆਸਾਨ ਨਹੀਂ ਸੀ ਅਤੇ ਉਨ੍ਹਾਂ ਨੇ ਇਸ ਦੇ ਲਈ ਕਾਫ਼ੀ ਮਿਹਨਤ ਕੀਤੀ। ਆਓ ਉਨ੍ਹਾਂ ਦੀ ਜੀਵਨੀ 'ਤੇ ਇੱਕ ਨਜ਼ਰ ਮਾਰੀਏ-


ਆਰਥਿਕ ਤੰਗੀ ਦੇ ਬਾਵਜੂਦ ਪਿਤਾ ਨੇ ਸਿਖਲਾਈ ਦਿੱਤੀ
ਹਾਰਦਿਕ ਦੇ ਪਿਤਾ ਹਿਮਾਂਸ਼ੂ ਪੰਡਯਾ ਇੱਕ ਵਾਰ ਸੂਰਤ, ਗੁਜਰਾਤ ਵਿੱਚ ਫਾਈਨਾਂਸ ਦਾ ਕੰਮ ਕਰਦੇ ਸਨ। ਪਰ 1998 ਵਿੱਚ ਮੰਦੀ ਕਾਰਨ ਉਨ੍ਹਾਂ ਨੂੰ ਕੰਮ ਛੱਡ ਕੇ ਵਡੋਦਰਾ ਸ਼ਿਫਟ ਹੋਣਾ ਪਿਆ। ਹਿਮਾਂਸ਼ੂ ਕ੍ਰਿਕਟ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ। ਅਜਿਹੇ 'ਚ ਉਨ੍ਹਾਂ ਨੇ ਆਪਣੇ ਦੋ ਪੁੱਤਰਾਂ ਕਰੁਣਾਲ ਅਤੇ ਹਾਰਦਿਕ ਨੂੰ ਕ੍ਰਿਕਟ ਖੇਡਣ ਲਈ ਪ੍ਰੇਰਿਤ ਕੀਤਾ। ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਹਿਮਾਂਸ਼ੂ ਨੇ ਆਪਣੇ ਦੋ ਪੁੱਤਰਾਂ ਨੂੰ ਵਡੋਦਰਾ ਦੀ ਕਿਰਨ ਮੋਰ ਅਕੈਡਮੀ ਤੋਂ ਸਿਖਲਾਈ ਦਿਵਾਈ।
ਬੈਟ ਉਧਾਰ ਲੈ ਕੇ ਅਭਿਆਸ ਕੀਤਾ
ਹਾਰਦਿਕ ਨੇ ਖ਼ੁਦ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਜ਼ਿਆਦਾਤਰ ਪਰਿਵਾਰਾਂ ਦੀ ਤਰ੍ਹਾਂ ਸਾਡੇ ਪਰਿਵਾਰ ਨੇ ਵੀ ਬੁਰੇ ਦਿਨ ਦੇਖੇ ਹਨ। ਅਸੀਂ ਨਾਸ਼ਤੇ ਅਤੇ ਰਾਤ ਦੇ ਖਾਣੇ ਲਈ ਸਿਰਫ਼ ਮੈਗੀ ਖਾ ਕੇ ਵੀ ਗੁਜ਼ਾਰਾ ਕੀਤਾ। ਇਸ ਤੋਂ ਇਲਾਵਾ, ਭਾਵੇਂ ਅਸੀਂ ਕ੍ਰਿਕਟ ਅਕੈਡਮੀ ਤੋਂ ਸਿਖਲਾਈ ਲਈ ਹੈ, ਸਾਡੇ ਕੋਲ ਅਜਿਹੇ ਬੱਲੇ ਨਹੀਂ ਸਨ ਜਿਨ੍ਹਾਂ ਨਾਲ ਅਸੀਂ ਵਧੀਆ ਸ਼ਾਟ ਮਾਰ ਸਕਦੇ। ਅਜਿਹੇ 'ਚ ਮੈਂ ਆਪਣੇ ਸਾਥੀ ਕ੍ਰਿਕਟਰਾਂ ਤੋਂ ਬੱਲੇ ਉਧਾਰ ਲੈ ਕੇ ਅਭਿਆਸ ਕਰਨਾ ਸ਼ੁਰੂ ਕੀਤਾ। ਮੈਨੂੰ ਆਪਣੇ ਆਪ 'ਤੇ ਭਰੋਸਾ ਸੀ, ਜਿਸ ਦਾ ਨਤੀਜਾ ਮੈਂ ਭਾਰਤੀ ਟੀਮ ਨਾਲ ਜੁੜ ਕੇ ਪ੍ਰਾਪਤ ਕੀਤਾ।
ਜਦੋਂ ਸਿਰਫ਼ ਹਾਰਦਿਕ ਨੂੰ ਮਿਲਿਆ ਕ੍ਰਿਕਟਰਾਂ ਤੋਂ ਆਟੋਗ੍ਰਾਫ 
ਹਾਰਦਿਕ ਦੇ ਭਰਾ ਕਰੁਣਾਲ ਨੇ ਵੀ ਇੱਕ ਪ੍ਰੋਗਰਾਮ ਦੌਰਾਨ ਇਸ ਕਹਾਣੀ ਨਾਲ ਜੁੜੀ ਇੱਕ ਘਟਨਾ ਸੁਣਾਈ ਸੀ। ਕਰੁਣਾਲ ਮੁਤਾਬਕ ਕੀਨੀਆ ਦੀ ਟੀਮ 2003 ਕ੍ਰਿਕਟ ਵਿਸ਼ਵ ਕੱਪ ਟੀਮ ਦੀ ਤਿਆਰੀ ਲਈ ਅਭਿਆਸ ਕਰਨ ਲਈ ਬੜੌਦਾ ਆਈ ਸੀ। ਸਾਰੇ ਖਿਡਾਰੀ ਹੋਟਲ ਵਾਪਸ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੇ ਸਨ। ਉਦੋਂ ਕ੍ਰਿਕਟ ਅਕੈਡਮੀ ਦੇ ਕੁਝ ਬੱਚੇ ਕੀਨੀਆ ਦੇ ਕ੍ਰਿਕਟਰਾਂ ਦੇ ਆਟੋਗ੍ਰਾਫ ਲੈਣ ਆਏ ਸਨ। ਪਰ ਕੀਨੀਆ ਦੇ ਖਿਡਾਰੀ ਆਟੋਗ੍ਰਾਫ ਦੇਣ ਦੇ ਮੂਡ ਵਿੱਚ ਨਹੀਂ ਸਨ। ਉਦੋਂ ਕੀਨੀਆ ਦੇ ਇੱਕ ਕ੍ਰਿਕਟਰ ਨੇ ਹਾਰਦਿਕ ਨੂੰ ਦੇਖਿਆ। ਉਨ੍ਹਾਂ ਨੇ ਹਾਰਦਿਕ ਨੂੰ ਬੁਲਾ ਕੇ ਆਪਣਾ ਆਟੋਗ੍ਰਾਫ ਦਿੱਤਾ। ਸ਼ਾਇਦ ਹਾਰਦਿਕ ਦੇ ਰੰਗ ਨੂੰ ਦੇਖ ਕੇ ਉਨ੍ਹਾਂ ਨੂੰ ਲੱਗਾ ਕਿ ਇਹ ਬੱਚਾ ਉਨ੍ਹਾਂ ਦੇ ਹੀ ਦੇਸ਼ ਦਾ ਹੋਵੇਗਾ।


ਕੁਝ ਖ਼ਾਸ ਰਿਕਾਰਡ
ਆਈਪੀਐੱਲ ਜੇਤੂ ਕਪਤਾਨ
ਆਈਪੀਐੱਲ 2022 ਵਿੱਚ 487 ਦੌੜਾਂ
ਵਨਡੇ 'ਚ 110.36 ਸਟ੍ਰਾਈਕ ਰੇਟ
170 ਵਿਕਟਾਂ
ਲੰਚ ਤੋਂ ਪਹਿਲਾਂ ਟੈਸਟ ਸੈਂਕੜਾ ਲਗਾਉਣ ਵਾਲਾ ਪਹਿਲਾ ਭਾਰਤੀ
ਟੀ-20 ਮੈਚ 'ਚ 50 ਦੌੜਾਂ ਬਣਾਉਣ ਅਤੇ 4 ਵਿਕਟਾਂ ਲੈਣ ਵਾਲਾ ਇਕਲੌਤਾ ਭਾਰਤੀ

Aarti dhillon

This news is Content Editor Aarti dhillon