ਧੋਨੀ ਨੇ ਬੇਟੀ ਜੀਵਾ ਨਾਲ ਕੇਕ ਕੱਟ ਕੇ ਮਨਾਇਆ ਜਨਦਿਨ, ਪੰਡਯਾ-ਪੰਤ ਨਾਲ ਕੀਤਾ ਡਾਂਸ

07/07/2019 6:22:32 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਅੱਜ ਆਪਣਾ 38ਵਾਂ ਜਨਮਦਿਨ ਮਨਇਆ। 7 ਜੁਲਾਈ 1981 ਨੂੰ ਰਾਂਚੀ ਵਿਖੇ ਜਨਮੇ ਧੋਨੀ ਨੇ ਇਸ ਦਿਨ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮਨਾਇਆ। ਇਸ ਦੌਰਾਨ ਉਸ ਨੇ ਆਪਣੀ ਬੇਟੀ ਜੀਵਾ ਨਾਲ ਕੇਕ ਕੱਟਿਆ। ਕੇਕ ਕੱਟਣ ਨਾਲ ਹੀ ਧੋਨੀ ਨੇ ਜੀਵਾ ਦੇ ਨਾਲ-ਨਾਲ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਖਿਡਾਰੀ ਹਾਰਦਿਕ ਪੰਡਯਾ ਅਤੇ ਰਿਸ਼ਭ ਪੰਤ ਦੇ ਨਾਲ ਡਾਂਸ ਵੀ ਕੀਤਾ।

 

View this post on Instagram

Happy birthday mahi bhai .Thanku for always being there as a mentor as a brother as a friend . Have more success in life always 🤗🤗 @mahi7781

A post shared by Rishabh Pant (@rishabpant) on

ਧੋਨੀ ਦੀ ਪਤਨੀ ਸਾਕਸ਼ੀ ਵੱਲੋਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੇ ਵੀਡੀਓ ਵਿਚ ਧੋਨੀ ਆਪਣੀ ਬੇਟੀ ਜੀਵਾ ਨਾਲ ਕੇਕ ਕੱਟਦੇ ਦਿਖਾਈ ਦੇ ਰੇਹ ਹਨ। ਇਸ ਦੇ ਨਾਲ ਸਾਕਸ਼ੀ ਧੋਨੀ ਦੇ ਬਰਥਡੇ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਉੱਥੇ ਹੀ ਬੇਟੀ ਜੀਵਾ ਨਾਲ ਡਾਂਸ ਵਾਲੀ ਵੀਡੀਓ ਨੂੰ ਐੱਮ. ਐੱਸ. ਧੋਨੀ ਫੈਨ ਪੇਜ ਨੇ ਪਾਇਆ। ਇਨ੍ਹਾਂ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਇੰਨਾ ਹੀ ਨਹੀਂ ਪੰਡਯਾ ਅਤੇ ਪੰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਧੋਨੀ ਦੇ ਨਾਲ ਡਾਂਸ ਕਰਨ ਵਾਲੀ ਬੂਮਰੈਂਗ ਵੀਡੀਓ ਵੀ ਸ਼ੇਅਰ ਕਰਦਿਆਂ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

View this post on Instagram

Happy birthday Mahi bhai! Everyday spent with you is a chance to learn and grow. Thank you for being one of the biggest role models in my life ❤🚁 Swipe left to see the fail one 😂

A post shared by Hardik Pandya (@hardikpandya93) on


Related News