ਹਾਲ ਆਫ ਫੇਮ ਟੈਨਿਸ ਖਿਡਾਰੀ ਡੇਨੀਸ ਰਾਲਸਟਨ ਦਾ ਦਿਹਾਂਤ

Monday, Dec 07, 2020 - 11:54 PM (IST)

ਹਾਲ ਆਫ ਫੇਮ ਟੈਨਿਸ ਖਿਡਾਰੀ ਡੇਨੀਸ ਰਾਲਸਟਨ ਦਾ ਦਿਹਾਂਤ

ਆਸਿਟਨ (ਟੈਕਸਾਸ)- ਪੰਜ ਵਾਰ ਦੇ ਗ੍ਰੈਂਡ ਸਲੈਮ ਡਬਲਜ਼ ਚੈਂਪੀਅਨ ਤੇ 60 ਦੇ ਦਹਾਕੇ 'ਚ ਪੇਸ਼ੇਵਰ ਵਿਸ਼ਵ ਚੈਂਪੀਅਨਸ਼ਿਪ ਟੈਨਿਸ ਟੂਰ ਨਾਲ ਜੁੜਣ ਵਾਲੇ ਸ਼ੁਰੂਆਤੀ ਖਿਡਾਰੀਆਂ 'ਚ ਸ਼ਾਮਲ ਡੇਨੀਸ ਰਾਲਸਟਨ ਦਾ ਦਿਹਾਂਤ ਹੋ ਗਿਆ। ਉਹ 78 ਸਾਲਾ ਦੇ ਸਨ।
ਹਾਲ ਆਫ ਫੇਮ ਦੇ ਮੈਂਬਰ ਰਹੇ ਰਾਲਸਟਨ ਨੇ ਕੈਂਸਰ ਕਾਰਨ ਦਮ ਤੋੜਿਆ। ਗ੍ਰੇ ਰਾਕ ਟੈਨਿਸ ਕਲੱਬ ਦੇ ਡਾਇਰੈਕਟਰ ਡੇਰਿਨ ਪਲੀਸੇਂਟ ਨੇ ਇਹ ਜਾਣਕਾਰੀ ਦਿੱਤੀ। ਉਹ 60 ਦੇ ਦਹਾਕੇ 'ਚ ਤਿੰਨ ਸਾਲ ਤੱਕ ਅਮਰੀਕਾ ਦੇ ਚੋਟੀ ਰੈਂਕਿੰਗ ਵਾਲੇ ਖਿਡਾਰੀ ਰਹੇ। ਉਸ ਸਮੇਂ ਕੰਪਿਊਟਰ ਅਧਾਰਤ ਰੈਂਕਿੰਗ ਸ਼ੁਰੂਆਤ ਨਹੀਂ ਹੋਈ ਸੀ।

ਨੋਟ- ਹਾਲ ਆਫ ਫੇਮ ਟੈਨਿਸ ਖਿਡਾਰੀ ਡੇਨੀਸ ਰਾਲਸਟਨ ਦਾ ਦਿਹਾਂਤ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News