ਜਿਮਨਾਸਟ ਓਸਿਆਨਾ ਨੂੰ ਉਮੀਦ ਖੇਲੋ ਇੰਡੀਆ ਨਾਲ ਉਸਦੇ ਓਲੰਪਿਕ ਟੀਚੇ ’ਚ ਮਿਲੇਗੀ ਮਦਦ
Saturday, Jan 20, 2024 - 07:20 PM (IST)
ਚੇਨਈ, (ਭਾਸ਼ਾ)– ਜੂਨੀਅਰ ਰਾਸ਼ਟਰੀ ਪ੍ਰਤੀਯੋਗਿਤਾ ਵਿਚ ਇਤਿਹਾਸਕ ਉਪਲਬਧੀ ਹਾਸਲ ਕਰਨ ਵਾਲੀ ਤਾਮਿਲਨਾਡੂ ਦੀ ਜਿਮਨਾਸਟ ਓਸਿਆਨਾ ਰੀਨਾ ਥਾਮਸ ਨੂੰ ਇੱਥੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਖੇਡਾਂ ਵਿਚ ਖੁਦ ਦੇ ਪ੍ਰਦਰਸ਼ਨ ਵਿਚ ਸੁਧਾਰ ਕਰਨ ਤੇ ਰਾਜ ਦੇ ਤਮਗਿਆਂ ਦੀ ਗਿਣਤੀ ਵਿਚ ਵਾਧਾ ਕਰਨ ਦੀ ਉਮੀਦ ਹੈ। ਪਿਛਲੇ ਸਾਲ ਦਸੰਬਰ ਵਿਚ ਭੁਵਨੇਸ਼ਵਰ ਵਿਚ 14 ਸਾਲ ਦੀ ਓਸਿਆਨਾ ਨੇ ਬੈਲੇਂਸ ਬੀਮ ਪ੍ਰਤੀਯੋਗਿਤਾ ਵਿਚ ਤਾਮਿਲਨਾਡੂ ਨੂੰ ਪਹਿਲਾ ਜੂਨੀਅਰ ਰਾਸ਼ਟਰੀ ਸੋਨ ਤਮਗਾ ਦਿਵਾਇਆ ਸੀ।
ਉਸ ਨੇ ਇਕ ਬਿਆਨ ਵਿਚ ਕਿਹਾ, ‘‘ਮੈਨੂੰ ਉਮੀਦ ਹੈ ਕਿ ਜੇਕਰ ਮੈਂ ਇਸ ਮੰਚ ’ਤੇ ਕੋਈ ਨਕਦ ਇਨਾਮ ਜਿੱਤਾਂਗੀ ਤਾਂ ਉਸ ਨੂੰ ਓਲੰਪਿਕ ਸੁਪਨਾ ਪੂਰਾ ਕਰਨ ਲਈ ਆਪਣੀ ਟ੍ਰੇਨਿੰਗ ਵਿਚ ਲਗਾਇਆ ਜਾ ਸਕਦਾ ਹੈ।’’ ਭਾਰਤ ਨੇ ਆਗਾਮੀ ਪੈਰਿਸ ਖੇਡਾਂ ਲਈ ਜਿਮਨਾਸਟਿਕ ਵਿਚ ਕੋਈ ਓਲੰਪਿਕ ਕੋਟਾ ਨਹੀਂ ਹਾਸਲ ਕੀਤਾ ਹੈ। ਵਿਸ਼ਵ ਕੱਪ ਤੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਹੀ ਦੋ ਮੌਕੇ ਬਚੇ ਹਨ, ਜਿਸ ਨਾਲ ਜਿਮਨਾਸਟ ਕੋਟਾ ਹਾਸਲ ਕੀਤਾ ਜਾ ਸਕਦਾ ਹੈ।