ਸੈਂਕੜੇ ਤੋਂ ਖੁੰਝਿਆ ਬਟਲਰ, ਗੁਜਰਾਤ ਨੇ ਦਿੱਲੀ ਨੂੰ 7 ਵਿਕਟਾਂ ਨਾਲ ਹਰਾਇਆ
Saturday, Apr 19, 2025 - 07:47 PM (IST)

ਸਪੋਰਟਸ ਡੈਸਕ- ਗੁਜਰਾਤ ਟਾਈਟਨਸ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਆਈਪੀਐਲ 2025 ਦਾ 35ਵਾਂ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ 'ਚ ਗੁਜਰਾਤ ਨੇ ਦਿੱਲੀ ਨੂੰ 7 ਵਿਕਟਾਂ ਨਾਲ ਹਰਾਇਆ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 203 ਦੌੜਾਂ ਬਣਾਈਆਂ ਤੇ ਗੁਜਰਾਤ ਨੂੰ ਜਿੱਤ ਲਈ 204 ਦੌੜਾਂ ਦਾ ਟੀਚਾ ਦਿੱਤਾ। ਦਿੱਲੀ ਲਈ ਅਕਸ਼ਰ ਪਟੇਲ ਨੇ 39 ਦੌੜਾਂ, ਆਸ਼ੁਤੋਸ਼ ਸ਼ਰਮਾ ਨੇ 37 ਦੌੜਾਂ, ਟ੍ਰਿਸਟਨ ਸਟੱਬਸ ਨੇ 31 ਦੌੜਾਂ, ਕਰੁਣ ਨਾਇਰ ਨੇ 31 ਦੌੜਾਂ, ਕੇਐੱਲ ਰਾਹੁਲ ਨੇ 28 ਦੌੜਾਂ ਤੇ ਅਭਿਸ਼ੇਕ ਪੋਰੇਲ ਨੇ 18 ਦੌੜਾਂ ਬਣਾਈਆਂ। ਗੁਜਰਾਤ ਲਈ ਮੁਹੰਮਦ ਸਿਰਾਜ ਨੇ 1, ਅਰਸ਼ਦ ਖਾਨ ਨੇ 1 ਤੇ ਪ੍ਰਸਿੱਧ ਕ੍ਰਿਸ਼ਨਾ ਨੇ 4 ਵਿਕਟਾਂ ਤੇ ਇਸ਼ਾਂਤ ਸ਼ਰਮਾ ਨੇ 1 ਤੇ ਰਵੀਸ੍ਰੀਨਿਵਾਸਨ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : IPL ਵਿਚਾਲੇ ਟੀਮ ਨੂੰ ਵੱਡਾ ਝਟਕਾ, ਜ਼ਬਰਦਸਤ ਫਾਰਮ 'ਚ ਚਲ ਰਿਹਾ ਗੇਂਦਬਾਜ਼ ਹੋਇਆ ਜ਼ਖ਼ਮੀ
ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਨੇ 19.2 ਓਵਰਾਂ 'ਚ 3 ਵਿਕਟਾਂ ਗੁਆ ਕੇ 204 ਦੌੜਾਂ ਬਣਾਈਆਂ 'ਤੇ 7 ਵਿਕਟਾਂ ਨਾਲ ਮੈਚ ਜਿੱਤ ਲਿਆ। ਗੁਜਰਾਤ ਲਈ ਜੋਸ ਬਟਲਰ ਨੇ ਸ਼ਾਨਦਾਰ 97 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸ਼ੇਰਫਨ ਰਦਰਫੋਰਡ ਨੇ 43 ਦੌੜਾਂ, ਸਾਈ ਸੁਦਰਸ਼ਨ ਨੇ 36 ਦੌੜਾਂ, ਕਪਤਾਨ ਸ਼ੁਭਮਨ ਗਿੱਲ 7 ਦੌੜਾਂ ਤੇ ਰਾਹੁਲ ਤੇਵਤੀਆ ਨੇ 11 ਦੌੜਾਂ ਬਣਾਈਆਂ। ਦਿੱਲੀ ਲਈ ਕੁਲਦੀਪ ਯਾਦਵ ਨੇ 1 ਤੇ ਮੁਕੇਸ਼ ਕੁਮਾਰ ਨੇ 1 ਵਿਕਟਾਂ ਝਟਕਾਈਆਂ ਜਦਕਿ ਸ਼ੁਭਮਨ ਗਿੱਲ ਨੂੰ ਕਰੁਣ ਨਾਇਰ ਨੇ ਰਨਆਊਟ ਕੀਤਾ।
ਇਹ ਵੀ ਪੜ੍ਹੋ : ਕ੍ਰਿਕਟਰਾਂ ਲਈ ਸੈਂਟਰਲ ਕੰਟਰੈਕਟ ਦਾ ਐਲਾਨ, ਜਿਸ ਖਿਡਾਰੀ ਨੇ ਨਹੀਂ ਖੇਡਿਆ ਇਕ ਵੀ ਮੈਚ ਉਸ ਨੂੰ ਵੀ ਮਿਲੀ ਜਗ੍ਹਾ
ਦੋਵੇਂ ਟੀਮਾਂ ਦੀ ਪਲੇਇੰਗ 11
ਦਿੱਲੀ ਕੈਪੀਟਲਜ਼ : ਅਭਿਸ਼ੇਕ ਪੋਰੇਲ, ਕਰੁਣ ਨਾਇਰ, ਕੇਐਲ ਰਾਹੁਲ (ਵਿਕਟਕੀਪਰ), ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ (ਕਪਤਾਨ), ਆਸ਼ੂਤੋਸ਼ ਸ਼ਰਮਾ, ਵਿਪਰਾਜ ਨਿਗਮ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ, ਮੋਹਿਤ ਸ਼ਰਮਾ, ਮੁਕੇਸ਼ ਕੁਮਾਰ
ਗੁਜਰਾਤ ਟਾਈਟਨਜ਼ : ਸਾਈ ਸੁਧਰਸਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਸ਼ਾਹਰੁਖ ਖਾਨ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ, ਅਰਸ਼ਦ ਖਾਨ, ਰਵੀਸਰੀਨਿਵਾਸਨ ਸਾਈ ਕਿਸ਼ੋਰ, ਪ੍ਰਸਿਧ ਕ੍ਰਿਸ਼ਨਾ, ਮੁਹੰਮਦ ਸਿਰਾਜ, ਇਸ਼ਾਂਤ ਸ਼ਰਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8