ਬੁਮਰਾਹ-ਸ਼ੰਮੀ ਦੇ ਹੋਣ ਦੇ ਬਾਵਜੂਦ ਟੀਮ ਇੰਡੀਆ ਦੀ ਹਾਰ ਸਮਝ ਤੋਂ ਪਰੇ : ਗਲੇਨ ਟਰਨਰ

02/14/2020 3:40:07 PM

ਹੈਮਿਲਟਨ— ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਗਲੇਨ ਟਰਨਰ ਨੂੰ ਹੈਰਾਨੀ ਹੈ ਕਿ ਮੌਜੂਦਾ ਦੋ ਪੱਖੀ ਸੀਰੀਜ਼ 'ਚ ਭਾਰਤ ਕੋਲ ਜਸਪ੍ਰੀਤ ਬੁਮਰਾਹ ਦੀ ਅਗਵਾਈ 'ਚ ਸ਼ਾਨਦਾਰ ਤੇਜ਼ ਹਮਲਵਾਰਤਾ ਹੁੰਦੇ ਹੋਏ ਵੀ ਫਿਲਹਾਲ ਮੇਜ਼ਬਾਨ ਦਾ ਪਲੜਾ ਭਾਰੀ ਲੱਗ ਰਿਹਾ ਹੈ। ਟਰਨਰ ਨੂੰ ਉਮੀਦ ਹੈ ਕਿ ਬੁਮਰਾਹ ਅਤੇ ਮੁਹੰਮਦ ਸ਼ੰਮੀ 21 ਫਰਵਰੀ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ 'ਚ ਬਿਹਤਰ ਪ੍ਰਦਰਸ਼ਨ ਕਰਨਗੇ। 5 ਮੈਚਾਂ ਦੀ ਟੀ-20 ਸੀਰੀਜ਼ 5-0 ਨਾਲ ਜਿੱਤਣ ਦੇ ਬਾਅਦ ਭਾਰਤ ਨੇ ਵਨ-ਡੇ ਸੀਰੀਜ਼ 0-3 ਨਾਲ ਗੁਆ ਦਿੱਤੀ।

ਟੀ-20 ਕ੍ਰਿਕਟ ਖੇਡ 'ਤੇ ਧੱਬਾ
ਟਰਨਰ ਨੇ ਕਿਹਾ- ਮੇਰੇ ਕੋਲ ਟੀ-20 ਕ੍ਰਿਕਟ ਲਈ ਬਿਲਕੁਲ ਵੀ ਸਮਾਂ ਨਹੀਂ ਹੈ। ਇਹ ਖੇਡ 'ਤੇ ਧੱਬਾ ਹੈ। 50 ਓਵਰ ਦੇ ਮੈਚ 'ਚ ਖੇਡ ਹੁੰਦਾ ਹੈ। ਮੈਨੂੰ ਲਗਦਾ ਹੈ ਕਿ ਦੋਹਾਂ ਟੀਮਾਂ ਦੇ ਗੇਂਦਬਾਜ਼ਾਂ ਨੇ ਕਾਫੀ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਨਿਊਜ਼ੀਲੈਂਡ ਦਾ ਪਲੜਾ ਭਾਰੀ ਲੱਗ ਰਿਹਾ ਹੈ ਪਰ ਮੈਂ ਹੈਰਾਨ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਕਿ ਭਾਰਤੀ ਟੀਮ ਦਾ ਪ੍ਰਦਰਸ਼ਨ ਵਨ-ਡੇ ਸੀਰੀਜ਼ 'ਚ ਬਿਹਤਰ ਕਿਉਂ ਨਹੀਂ ਰਿਹਾ। ਟਰਨਰ ਨੇ ਕਿਹਾ ਕਿ ਟੈਸਟ 'ਚ ਭਾਰਤ ਨੂੰ ਦਿੱਕਤ ਹੋ ਸਕਦੀ ਹੈ ਕਿਉਂਕਿ ਉਸ ਨੇ ਸਫੇਦ ਗੇਂਦ ਤੋਂ ਕਾਫੀ ਕ੍ਰਿਕਟ ਖੇਡੀ ਹੈ।

ਸ਼ੰਮੀ ਬਿਹਤਰ ਕਰਨਗੇ
ਉਨ੍ਹਾਂ ਕਿਹਾ ਕਿ ਸ਼ੰਮੀ ਪ੍ਰਤਿਭਾਸ਼ਾਲੀ ਹਨ ਅਤੇ ਉਸ 'ਚ ਦਮਖਮ ਵੀ ਹੈ। ਟੈਸਟ ਸੀਰੀਜ਼ ਸ਼ੁਰੂ ਹੋਣ 'ਤੇ ਉਸ ਦਾ ਪ੍ਰਦਰਸ਼ਨ ਬਿਹਤਰ ਹੋਵੇਗਾ ਕਿਉਂਕਿ ਇਸ 'ਚ ਸੀਮਿਤ ਓਵਰਾਂ ਦੇ ਹਾਲਾਤ ਨਹੀਂ ਹੋਣਗੇ। ਉਨ੍ਹਾਂ ਬੁਮਰਾਹ ਬਾਰੇ ਕਿਹਾ ਕਿ ਗੈਰ ਰਿਵਾਇਤੀ ਗੇਂਦਬਾਜ਼ੀ ਐਕਸ਼ਨ ਹੋਣ ਦੇ ਬਾਵਜੂਦ ਉਹ ਕੁਦਰਤੀ ਪ੍ਰਤਿਭਾ ਦਾ ਧਨੀ ਹੈ। ਉਸ ਦੀਆਂ ਗੇਂਦਾਂ ਸਟੀਕ ਹੁੰਦੀਆਂ ਹਨ ਅਤੇ ਵਨ-ਡੇ 'ਚ ਉਸ ਦਾ ਪ੍ਰਦਰਸ਼ਨ ਚੰਗਾ ਰਿਹਾ। ਵੈਸੇ ਵਨ-ਡੇ ਨਾਲ ਟੈਸਟ ਕ੍ਰਿਕਟ ਲਈ ਸਟੈਮਿਨਾ ਬਣਾਉਣ 'ਚ ਮਦਦ ਨਹੀਂ ਮਿਲਦੀ।

ਵਿਲੀਅਮਸਨ ਮੈਕੁਲਮ ਤੋਂ ਚੰਗੇ ਕਪਤਾਨ
ਟਰਨਰ ਨੇ ਕੇਨ ਵਿਲੀਅਮਸਨ ਨੂੰ ਚੰਗਾ ਕਪਤਾਨ ਦਸਦੇ ਹੋਏ ਕਿਹਾ ਕਿ ਬ੍ਰੈਂਡਨ ਮੈਕੁਲਮ ਕੌਮਾਂਤਰੀ ਪੱਧਰ 'ਤੇ ਕਪਤਾਨੀ ਦੇ ਯੋਗ ਨਹੀਂ ਸੀ ਜਦਕਿ ਸਟੀਫਨ ਫਲੇਮਿੰਗ ਦੇ ਕਾਰਜਕਾਲ 'ਚ ਖਿਡਾਰੀ ਜ਼ਿਆਦਾ ਤਾਕਤਵਰ ਹੋ ਗਏ। ਉਨ੍ਹਾਂ ਕਿਹਾ ਕਿ ਕੇਨ ਦਾ ਰਵੱਈਆ ਰਵਾਇਤੀ ਹੈ। ਮੈਨੂੰ ਉਸ ਦਾ ਰਵੱਈਆ ਪਸੰਦ ਹੈ ਅਤੇ ਉਹ ਕਾਫੀ ਸਥਿਰ ਹੈ। ਉਸ 'ਚ ਦਬਾਅ 'ਚ ਬਿਹਤਰ ਪ੍ਰਦਰਸ਼ਨ ਕਰਨ ਅਤੇ ਕਰਾਉਣ ਦਾ ਹੁਨਰ ਹੈ।

Tarsem Singh

This news is Content Editor Tarsem Singh