ਗੰਭੀਰ ਨੇ 3 ਟੈਸਟਾਂ ਦੀ ਲੜੀ ਦੀ ਕੀਤੀ ਵਕਾਲਤ
Sunday, Aug 23, 2026 - 03:28 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ 3 ਮੈਚਾਂ ਦੀ ਟੈਸਟ ਲੜੀ ਦੀ ਪੈਰਵੀ ਕਰਦਿਆਂ ਕਿਹਾ ਕਿ 2 ਮੈਚਾਂ ਦੀ ਲੜੀ ’ਚ ਪਹਿਲਾ ਮੁਕਾਬਲਾ ਹਾਰਨ ਵਾਲੀ ਟੀਮ ’ਤੇ ਬੇਲੋੜਾ ਦਬਾਅ ਪੈਂਦਾ ਹੈ ਤੇ ਉਸ ਕੋਲ ਵਾਪਸੀ ਦਾ ਪੂਰਾ ਮੌਕਾ ਨਹੀਂ ਰਹਿੰਦਾ। ਭਾਰਤ ਤੇ ਸ਼੍ਰੀਲੰਕਾ ਵਿਚਾਲੇ ਇਸ ਸਮੇਂ 2 ਟੈਸਟ ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ
ਗੰਭੀਰ ਨੇ ਕਿਹਾ,‘‘ਆਦਰਸ਼ ਰੂਪ ਨਾਲ ਮੈਂ 3 ਟੈਸਟ ਮੈਚਾਂ ਦੀ ਲੜੀ ਚਾਹਾਂਗਾ। ਮੇਰਾ ਹਮੇਸ਼ਾ ਤੋਂ ਮੰਨਣਾ ਰਿਹਾ ਹੈ ਕਿ ਜਿਹੜੀ ਟੀਮ ਪਹਿਲਾ ਟੈਸਟ ਹਾਰਦੀ ਹੈ, ਉਸ ਕੋਲ ਵਾਪਸੀ ਕਰਕੇ ਲੜੀ ਜਿੱਤਣ ਦਾ ਮੌਕਾ ਹੋਣਾ ਚਾਹੀਦਾ ਹੈ।’’
ਉਸ ਨੇ ਕਿਹਾ,‘‘ਦੋ ਟੈਸਟਾਂ ਦੀ ਲੜੀ ’ਚ ਜੇਕਰ ਤੁਸੀਂ ਪਹਿਲਾ ਮੈਚ ਹਾਰ ਜਾਂਦੇ ਹੋ ਤਾਂ ਦੂਜੀ ਟੀਮ ਕੋਲ ਵਾਪਸੀ ਕਰਕੇ ਲੜੀ ਜਿੱਤਣ ਦਾ ਕੋਈ ਮੌਕਾ ਨਹੀਂ ਰਹਿੰਦਾ। ਵੱਧ ਤੋਂ ਵੱਧ ਤੁਸੀਂ ਲੜੀ ਡਰਾਅ ਕਰਵਾਉਣ ਦੀ ਕੋਸ਼ਿਸ਼ ਕਰ ਸਕਦੇ ਹੋ।’’
