ਫ੍ਰੈਂਚ ਓਪਨ : ਕੋਕੋ ਗੌਫ ਦਾ ਸਾਹਮਣਾ ਫਾਈਨਲ ਵਿਚ ਸਬਾਲੇਂਕਾ ਨਾਲ
Saturday, Jun 07, 2025 - 02:24 PM (IST)

ਪੈਰਿਸ– ਅਮਰੀਕਾ ਦੀ ਕੋਕੋ ਗੌਫ ਦਾ ਸਾਹਮਣਾ ਸ਼ਨੀਵਾਰ ਨੂੰ ਫ੍ਰੈਂਚ ਓਪਨ ਮਹਿਲਾ ਸਿੰਗਲਜ਼ ਫਾਈਨਲ ਵਿਚ ਦੁਨੀਆ ਦੀ ਨੰਬਰ ਇਕ ਖਿਡਾਰਨ ਆਰੀਨਾ ਸਬਾਲੇਂਕਾ ਨਾਲ ਹੋਵੇਗਾ। 3 ਸਾਲ ਪਹਿਲਾਂ ਫ੍ਰੈਂਚ ਓਪਨ ਵਿਚ ਡੈਬਿਊ ਕਰਨ ਵਾਲੀ 18 ਸਾਲ ਦੀ ਗੌਫ ਫਾਈਨਲ ਵਿਚ ਹਾਰ ਗਈ ਸੀ।
ਉਸ ਨੇ ਇਸ ਵਾਰ ਫਰਾਂਸ ਦੀ ਵਾਈਲਡ ਕਾਰਡਧਾਰੀ ਲੋਈ ਬੋਈਸੋਂ ਨੂੰ 6-1, 6-2 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ। ਸਬਾਲੇਂਕਾ ਨੇ ਮਈ ਵਿਚ ਮੈਡ੍ਰਿਡ ਓਪਨ ਵਿਚ ਗੌਫ ਨੂੰ ਹਰਾਇਆ ਸੀ। ਇਸ ਵਾਰ ਉਸ ਨੇ ਸੈਮੀਫਾਈਨਲ ਵਿਚ ਸਾਬਕਾ ਚੈਂਪੀਅਨ ਇਗਾ ਸਵਿਯਾਤੇਕ ਨੂੰ 7-6, 4-6, 6-0 ਨਾਲ ਹਰਾ ਦਿੱਤਾ।