ਫੁੱਟਬਾਲਰ ਬਰਨਾਰਡੋ ਸਿਲਵਾ ਨੇ ਫ੍ਰੈਂਚ ਮਾਡਲ ਅਲਿਸੀਆ ਵਿਰਰੋਂਡੇ ਨਾਲੋਂ ਤੋੜਿਆ ਨਾਤਾ

Wednesday, Oct 31, 2018 - 05:18 AM (IST)

ਫੁੱਟਬਾਲਰ ਬਰਨਾਰਡੋ ਸਿਲਵਾ ਨੇ ਫ੍ਰੈਂਚ ਮਾਡਲ ਅਲਿਸੀਆ ਵਿਰਰੋਂਡੇ ਨਾਲੋਂ ਤੋੜਿਆ ਨਾਤਾ

ਜਲੰਧਰ - ਮਾਨਚੈਸਟਰ ਸਿਟੀ ਸਟਾਰ ਬਰਨਾਰਡੋ ਸਿਲਵਾ ਫ੍ਰੈਂਚ ਮਾਡਲ ਅਲਿਸੀਆ ਵਿਰਰੋਂਡੇ  ਤੋਂ ਵੱਖ ਹੋ ਗਿਆ ਹੈ। ਬੀਤੇ 9 ਸੈਸ਼ਨਾਂ 'ਚ ਸਿਰਫ 5 ਗੋਲ ਕਰਨ ਵਾਲੇ ਸਿਲਵਾ ਨੇ ਆਪਣਾ 2 ਸਾਲ ਪੁਰਾਣਾ ਰਿਲੇਸ਼ਨ ਸਿਰਫ ਇਸ ਲਈ ਤੋੜ ਦਿੱਤਾ ਕਿਉਂਕਿ ਅਲਿਸੀਆ ਯੂ. ਕੇ. ਚਲੀ ਗਈ ਸੀ।

PunjabKesari
ਦੱਸਿਆ ਜਾ ਰਿਹਾ ਹੈ ਕਿ ਅਲਿਸੀਆ ਨੇ ਬੀਤੇ ਦਿਨੀਂ ਜਿਹੜਾ ਇਕ ਕੰਪਨੀ ਲਈ ਹੌਟ ਫੋਟੋਸ਼ੂਟ ਕਰਵਾਇਆ ਹੈ, ਇਸੇ ਕਾਰਨ ਦੋਵਾਂ ਦੇ ਰਿਸ਼ਤੇ ਵਿਚ ਤਰੇੜ ਆ ਗਈ ਸੀ। ਐਲਿਸੀਆ ਦੀ ਸਿਲਵਾ  ਨਾਲ ਪਹਿਲੀ ਮੁਲਾਕਾਤ ਉਦੋਂ ਹੋਈ ਸੀ, ਜਦੋਂ ਉਹ ਮੋਨਾਕੋ ਕਲੱਬ ਵਿਚ ਮਾਰਕੀਟਿੰਗ ਅਸਿਸਟੈਂਟ 'ਚ ਇੰਟਰਨਸ਼ਿਪ ਕਰਨ ਆਈ ਸੀ। ਕੁਝ ਦਿਨਾਂ ਬਾਅਦ ਹੀ ਅਲਿਸੀਆ ਨੂੰ ਸਿਲਵਾ ਦੇ ਨਾਂ ਦੀ ਡ੍ਰੈੱਸ ਪਹਿਨੀ ਸਟੇਡੀਅਮ 'ਚ ਚੀਅਰਸ ਕਰਦਿਆਂ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਹ ਆਪਣਾ ਰਿਸ਼ਤਾ ਬਚਾਈ ਰੱਖਣ ਲਈ ਸੰਘਰਸ਼ ਕਰ ਰਿਹਾ ਸੀ। 

PunjabKesari
ਜ਼ਿਕਰਯੋਗ ਹੈ ਕਿ ਅਲਿਸੀਆ, ਜਿਸ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਵਿਚ ਇੰਟਰਨੈਸ਼ਨਲ ਬਿਜ਼ਨੈੱਸ 'ਚ ਪੜ੍ਹਾਈ ਕੀਤੀ ਸੀ, ਦੀ ਮਾਨਚੈਸਟਰ ਯੂਨਾਈਟਿਡ ਦੀ ਪੀ. ਆਰ. ਫਰਮ ਵਿਚ ਨੌਕਰੀ ਲੱਗ ਗਈ ਹੈ। ਅਜਿਹੀ ਹਾਲਤ 'ਚ ਉਸ ਕੋਲ ਸਿਲਵਾ ਨਾਲ ਸਮਾਂ ਬਿਤਾਉਣ ਦੇ ਮੌਕੇ ਹੋਰ ਵੀ ਘਟ ਗਏ ਸਨ।

PunjabKesari


Related News