IPL ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਪੱਬ ''ਤੇ FIR ਦਰਜ, ਲੱਗੇ ਗੰਭੀਰ ਦੋਸ਼

Monday, Jun 02, 2025 - 11:56 AM (IST)

IPL ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਪੱਬ ''ਤੇ FIR ਦਰਜ, ਲੱਗੇ ਗੰਭੀਰ ਦੋਸ਼

ਸਪੋਰਟਸ ਡੈਸਕ- ਕਰਨਾਟਕ ਪੁਲਸ ਨੇ ਕ੍ਰਿਕਟਰ ਵਿਰਾਟ ਕੋਹਲੀ ਦੇ ਬੰਗਲੁਰੂ ਵਿੱਚ ਸਥਿਤ ਪੱਬ, One8 ਕਮਿਊਨ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਇਹ ਪੱਬ ਬੰਗਲੁਰੂ ਵਿੱਚ ਰਤਨਮ ਕੰਪਲੈਕਸ ਦੀ ਛੇਵੀਂ ਮੰਜ਼ਿਲ 'ਤੇ ਸਥਿਤ ਹੈ। ਕੱਬਨ ਪਾਰਕ ਪੁਲਸ ਨੇ ਬੈਂਗਲੁਰੂ ਵਿੱਚ ਵਿਰਾਟ ਕੋਹਲੀ ਦੇ One8 ਕਮਿਊਨ ਪੱਬ ਅਤੇ ਰੈਸਟੋਰੈਂਟ ਵਿਰੁੱਧ COTPA ਐਕਟ (ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ ਐਕਟ) ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਇੰਗਲੈਂਡ ਦੌਰੇ ਲਈ ਟੀਮ ਇੰਡੀਆ ਨਾਲ ਜੁੜਿਆ ਇਹ ਸ਼ਖਸ, ਮਿਲੀ ਇਹ ਅਹਿਮ ਜ਼ਿੰਮੇਵਾਰੀ

ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼

ਪੱਬ 'ਤੇ COTPA ਐਕਟ ਦੀ ਧਾਰਾ 4 ਅਤੇ 21 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਕਿਉਂਕਿ ਰੈਸਟੋਰੈਂਟ ਵਿੱਚ ਕੋਈ ਨੋ ਸਮੋਕਿੰਗ ਜ਼ੋਨ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਪੱਬ ਵਿੱਚ ਸਿਗਰਟਨੋਸ਼ੀ ਖੇਤਰ ਸੰਬੰਧੀ ਜ਼ਰੂਰੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਇਸ ਐਕਟ ਤਹਿਤ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਲਈ ਸਖ਼ਤ ਨਿਯਮ ਬਣਾਏ ਗਏ ਸਨ, ਅਤੇ ਉਨ੍ਹਾਂ ਦੀ ਪਾਲਣਾ ਨਾ ਕਰਨਾ ਕਾਨੂੰਨੀ ਅਪਰਾਧ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦਾ ਅਪਮਾਨ! ਖੜ੍ਹਾ ਹੋਇਆ ਬਖੇੜਾ, ਜਾਣੋ ਪੂਰਾ ਮਾਮਲਾ

2024 ਵਿੱਚ ਵੀ ਨੋਟਿਸ ਜਾਰੀ ਕੀਤਾ ਗਿਆ ਸੀ

One8 ਕਮਿਊਨ ਨੂੰ ਪਹਿਲਾਂ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਸਾਲ ਜੂਨ ਵਿੱਚ ਵੀ ਇਸ ਦੇ ਖਿਲਾਫ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਗ੍ਰੇਟਰ ਬੈਂਗਲੁਰੂ ਨਗਰ ਨਿਗਮ ਨੇ ਦਸੰਬਰ ਵਿੱਚ ਫਾਇਰ ਵਿਭਾਗ ਤੋਂ ਐਨਓਸੀ ਨਾ ਲੈਣ ਲਈ ਰੈਸਟੋਰੈਂਟ ਨੂੰ ਨੋਟਿਸ ਵੀ ਜਾਰੀ ਕੀਤਾ ਸੀ।

ਇਸ ਪੱਬ ਦੀਆਂ ਕਈ ਸ਼ਹਿਰਾਂ ਵਿੱਚ ਹਨ ਬ੍ਰਾਂਚਾਂ

ਇਸ ਪੱਬ ਦੀਆਂ ਪੁਣੇ, ਬੈਂਗਲੁਰੂ, ਦਿੱਲੀ, ਮੁੰਬਈ, ਕੋਲਕਾਤਾ, ਗੁਰੂਗ੍ਰਾਮ ਵਰਗੇ ਸ਼ਹਿਰਾਂ ਵਿੱਚ ਬ੍ਰਾਂਚਾਂ ਹਨ। ਇਹ ਰੈਸਟੋਰੈਂਟ ਦੋ ਸਾਲ ਪਹਿਲਾਂ ਦਸੰਬਰ 2023 ਵਿੱਚ ਬੈਂਗਲੁਰੂ ਵਿੱਚ ਖੋਲ੍ਹਿਆ ਗਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News