ਕਿਸਮਤ ਨੇ ਮਾਰੀ ਪਲਟੀ, ਰਾਤੋ-ਰਾਤ 3 ਕਰੋੜ ਰੁਪਏ ਤੇ ਥਾਰ ਦਾ ਮਾਲਕ ਬਣਿਆ ਸ਼ਖਸ

Thursday, Apr 03, 2025 - 01:17 PM (IST)

ਕਿਸਮਤ ਨੇ ਮਾਰੀ ਪਲਟੀ, ਰਾਤੋ-ਰਾਤ 3 ਕਰੋੜ ਰੁਪਏ ਤੇ ਥਾਰ ਦਾ ਮਾਲਕ ਬਣਿਆ ਸ਼ਖਸ

ਸਪੋਰਟਸ ਡੈਸਕ- ਹਰਿਆਣਾ ਵਿੱਚ, ਇੱਕ ਮਹਿਲਾ ਸਰਪੰਚ ਦੇ ਪਤੀ ਦਾ ਕਰੋੜਪਤੀ ਬਣਨ ਦਾ ਸੁਪਨਾ ਸਾਕਾਰ ਹੋਇਆ ਹੈ। ਭਾਵ ਇੰਝ ਕਹੀਏ ਤਾਂ ਕਿਸਮਤ ਮਿਹਰਬਾਨ ਹੋਈ ਹੈ। ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਵਿਕਰਮ ਨੇ 3 ਕਰੋੜ ਰੁਪਏ ਜਿੱਤੇ ਹਨ। ਜਾਣਕਾਰੀ ਅਨੁਸਾਰ, ਸੂਬੇ ਦੇ ਸੁਹਾਨਾ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਵਿਕਰਮ ਨੇ 3 ਕਰੋੜ ਰੁਪਏ ਜਿੱਤੇ ਹਨ। ਇਸ ਵੱਡੀ ਰਕਮ ਦੇ ਨਾਲ, ਵਿਕਰਮ ਨੇ ਥਾਰ ਵੀ ਜਿੱਤ ਲਈ ਹੈ। ਉਸਨੇ ਇਹ ਜੈਕਪਾਟ ਮਾਈ ਸਰਕਲ 11 'ਤੇ ਜਿੱਤਿਆ।

ਇਹ ਵੀ ਪੜ੍ਹੋ : ਚਲਦੇ IPL 'ਚ ਬਦਲ ਗਿਆ ਇਸ ਟੀਮ ਦਾ ਕਪਤਾਨ! ਜਾਣੋ ਕਿਸ ਖਿਡਾਰੀ ਨੂੰ ਮਿਲੀ ਕਮਾਨ

ਜਾਣਕਾਰੀ ਅਨੁਸਾਰ, ਵਿਕਰਮ ਨੇ ਮੰਗਲਵਾਰ ਰਾਤ ਨੂੰ ਆਈਪੀਐਲ 2025 (ਇੰਡੀਅਨ ਪ੍ਰੀਮੀਅਰ ਲੀਗ) ਵਿੱਚ ਪੰਜਾਬ ਅਤੇ ਲਖਨਊ ਵਿਚਾਲੇ ਮੈਚ ਦੌਰਾਨ ਮਾਈ ਸਰਕਲ 11 ਐਪ 'ਤੇ ਇੱਕ ਟੀਮ ਬਣਾਈ ਸੀ। ਇਸ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸਨੂੰ ਮਹਿੰਦਰਾ ਥਾਰ ਕਾਰ ਦੇ ਨਾਲ 3 ਕਰੋੜ ਰੁਪਏ ਦਾ ਇਨਾਮ ਮਿਲੇਗਾ। ਵਿਕਰਮ ਨੇ ਆਪਣੀ ਧੀ ਦੇ ਨਾਮ 'ਤੇ ਇੱਕ ਆਈਡੀ ਬਣਾਈ ਸੀ। ਜ਼ਿਕਰਯੋਗ ਹੈ ਕਿ ਪਿੰਡ ਵਾਸੀ ਵਿਕਰਮ ਦੀ ਪਤਨੀ ਰੇਖਾ ਪਿੰਡ ਦੀ ਸਰਪੰਚ ਹੈ ਅਤੇ ਉਸ ਦਾ ਪਿਤਾ ਮਜ਼ਦੂਰ ਹੈ  ਕਿਰਾਏ 'ਤੇ ਖੇਤੀ ਵੀ ਕਰਦੇ ਹਨ।

ਵਿਕਰਮ ਦੀ ਪਤਨੀ ਰੇਖਾ ਦੇ ਅਨੁਸਾਰ, ਉਸਦੇ ਪਤੀ ਨੇ ਡ੍ਰੀਮ 11 'ਤੇ ਦੋ ਟੀਮਾਂ 'ਤੇ ਦਾਅ ਵੀ ਲਗਾਇਆ ਸੀ। ਇੰਨੀ ਵੱਡੀ ਰਕਮ ਜਿੱਤਣ ਤੋਂ ਬਾਅਦ, ਪਰਿਵਾਰ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਵਿਕਰਮ ਅਤੇ ਰੇਖਾ ਦੀਆਂ ਦੋ ਧੀਆਂ ਹਨ। ਵਿਕਰਮ ਪਿਛਲੇ 5-6 ਸਾਲਾਂ ਤੋਂ ਸੀਐਚਸੀ ਸੈਂਟਰ ਚਲਾ ਰਿਹਾ ਹੈ।

ਇਹ ਵੀ ਪੜ੍ਹੋ : ਲਓ ਜੀ, ਕੱਟਿਆ ਗਿਆ ਚਲਾਨ! ਪੰਜਾਬ ਖ਼ਿਲਾਫ਼ ਮੈਚ ਦੌਰਾਨ ਕੀਤੀ ਕਰਤੂਤ ਲਈ Bowler ਨੂੰ ਮਿਲੀ ਸਜ਼ਾ

ਵਿਕਰਮ ਨੇ ਦੱਸਿਆ ਕਿ ਆਈਪੀਐਲ ਵਿੱਚ ਪੰਜਾਬ ਅਤੇ ਲਖਨਊ ਵਿਚਕਾਰ ਇੱਕ ਮੈਚ ਸੀ, ਜਿਸ ਵਿੱਚ ਉਸਨੇ ਸਿਰਫ਼ 49 ਰੁਪਏ ਲਾਏ ਸਨ ਅਤੇ 3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਸੀ। ਸ਼ਰਤ ਅਨੁਸਾਰ, ਪਹਿਲੇ ਇਨਾਮ ਦੇ ਜੇਤੂ ਨੂੰ ਇਨਾਮ ਵਜੋਂ ਥਾਰ ਵੀ ਮਿਲੇਗੀ। ਵਿਕਰਮ ਕਹਿੰਦਾ ਹੈ ਕਿ ਇਸ ਵੇਲੇ ਉਸਨੂੰ ਸਮਝ ਨਹੀਂ ਆ ਰਿਹਾ ਕਿ ਉਹ ਇੰਨੀ ਵੱਡੀ ਰਕਮ ਦਾ ਕੀ ਕਰੇਗਾ। ਉਸਨੇ ਕਿਹਾ ਕਿ ਉਸਦੀਆਂ ਦੋ ਧੀਆਂ ਹਨ। ਉਹ ਇਸ ਪੈਸੇ ਦੀ ਵਰਤੋਂ ਆਪਣੇ ਬੱਚਿਆਂ ਦੇ ਭਵਿੱਖ ਲਈ ਕਰੇਗਾ।

ਵਿਕਰਮ ਨੇ ਕਿਹਾ ਕਿ ਇਸ ਖੇਡ ਦੀ ਲਤ ਨਾ ਲਾਵੋ, ਪਰ ਇਸਨੂੰ ਸ਼ੌਕ ਲਈ ਜ਼ਰੂਰ ਖੇਡੋ। ਵਿਕਰਮ ਪਿੰਡ ਵਿੱਚ ਹੀ CSC ਸੈਂਟਰ ਦਾ ਆਪਰੇਟਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News