ਹਰ ਕੋਈ ਬੁਮਰਾਹ ਦਾ ਇਹ ਰੂਪ ਦੇਖਣ ਲਈ ਇੰਤਜ਼ਾਰ ਕਰ ਰਿਹਾ ਸੀ : ਰਵੀ ਬਿਸ਼ਨੋਈ

08/19/2023 2:41:47 PM

ਡਬਲਿਨ- ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਕਿਹਾ ਕਿ ਹਰ ਕੋਈ ਜਸਪ੍ਰੀਤ ਬੁਮਰਾਹ ਦੇ ਇਸ ਰੂਪ ਨੂੰ ਦੇਖਣ ਦੇ ਲਈ ਇੰਤਜ਼ਾਰ ਕਰ ਰਿਹਾ ਸੀ ਜਿਸ ਨੇ ਸੱਟ ਕਾਰਨ 11 ਮਹੀਨੇ ਤੱਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਾਹਰ ਰਹਿਣ ਤੋਂ ਬਾਅਦ ਵਾਪਸੀ ਕੀਤੀ। ਨਿਯਮਿਤ ਕਪਤਾਨ ਹਾਰਦਿਕ ਪੰਡਿਆ ਦੀ ਗੈਰ-ਮੌਜੂਦਗੀ 'ਚ ਆਇਰਲੈਂਡ ਖ਼ਿਲਾਫ਼ ਭਾਰਤੀ ਟੀ-20 ਟੀਮ ਦੀ ਅਗਵਾਈ ਕਰ ਰਹੇ ਬੁਮਰਾਹ ਨੇ ਆਪਣੇ ਪਹਿਲੇ ਓਵਰ 'ਚ ਦੋ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ। ਇਸ ਤੇਜ਼ ਗੇਂਦਬਾਜ਼ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਅਤੇ ਚਾਰ ਓਵਰਾਂ ਦੇ ਆਪਣੇ ਸਪੈੱਲ 'ਚ 16 ਗੇਂਦਾਂ 'ਚ ਇੱਕ ਵੀ ਦੌੜ ਨਹੀਂ ਦਿੱਤੀ।
ਬਿਸ਼ਨੋਈ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਉਹ ਲਗਭਗ 11 ਮਹੀਨਿਆਂ ਬਾਅਦ ਆਪਣਾ ਪਹਿਲਾ ਮੈਚ ਖੇਡ ਰਿਹਾ ਸੀ। ਉਨ੍ਹਾਂ ਦੀ ਪਹਿਲੀ ਗੇਂਦ ਪੈਰਾਂ 'ਤੇ ਡਿੱਗ ਗਈ ਪਰ ਇਸ ਤੋਂ ਬਾਅਦ ਉਸ ਦੀਆਂ ਅਗਲੀਆਂ ਪੰਜ ਗੇਂਦਾਂ ਸ਼ਾਨਦਾਰ ਰਹੀਆਂ। ਬੁਮਰਾਹ ਦੇ ਇਸ ਰੂਪ ਨੂੰ ਦੇਖਣ ਲਈ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਵਾਪਸ ਲੈਅ 'ਚ ਦੇਖ ਕੇ ਚੰਗਾ ਲੱਗਾ। ਉਨ੍ਹਾਂ ਨੇ ਕਿਹਾ, ''ਉਹ ਜਿਸ ਤਰ੍ਹਾਂ ਦਾ ਗੇਂਦਬਾਜ਼ ਹੈ, ਕ੍ਰਿਕਟ ਜਗਤ 'ਚ ਹਰ ਕੋਈ ਉਨ੍ਹਾਂ ਨੂੰ ਗੇਂਦਬਾਜ਼ੀ ਕਰਦੇ ਦੇਖਣਾ ਚਾਹੁੰਦਾ ਹੈ। ਹਰ ਕੋਈ ਬੁਮਰਾਹ ਦੀ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਉਨ੍ਹਾਂ ਨੂੰ ਗੇਂਦਬਾਜ਼ੀ ਕਰਦੇ ਹੋਏ ਦੇਖ ਕੇ ਮਜ਼ਾ ਆਇਆ।

ਇਹ ਵੀ ਪੜ੍ਹੋ- ਰਿੰਕੂ ਸਿੰਘ 'ਤੇ ਨਹੀਂ ਹੈ ਆਇਰਲੈਂਡ 'ਚ ਪਰਫਾਰਮ ਕਰਨ ਦਾ ਦਬਾਅ, ਪਰ ਅੰਗਰੇਜ਼ੀ ਨੇ ਇਸ ਲਈ ਕੀਤਾ ਪਰੇਸ਼ਾਨ
ਭਾਰਤ ਨੇ ਮੀਂਹ ਨਾਲ ਪ੍ਰਭਾਵਿਤ ਮੈਚ ਡਕਵਰਥ ਲੁਈਸ ਵਿਧੀ ਦੀ ਵਰਤੋਂ ਕਰਦਿਆਂ ਦੋ ਦੌੜਾਂ ਨਾਲ ਜਿੱਤ ਲਿਆ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਆਇਰਲੈਂਡ ਨੇ ਸੱਤ ਵਿਕਟਾਂ 'ਤੇ 139 ਦੌੜਾਂ ਬਣਾਈਆਂ। ਜਵਾਬ 'ਚ ਭਾਰਤ ਨੇ 6.5 ਓਵਰਾਂ 'ਚ ਦੋ ਵਿਕਟਾਂ 'ਤੇ 47 ਦੌੜਾਂ ਬਣਾਈਆਂ ਤਾਂ ਮੀਂਹ ਕਾਰਨ ਅੱਗੇ ਖੇਡ ਨਹੀਂ ਹੋ ਸਕੀ। ਭਾਰਤ ਉਸ ਸਮੇਂ ਡਕਵਰਥ ਲੁਈਸ ਵਿਧੀ ਨਾਲ ਦੋ ਦੌੜਾਂ ਅੱਗੇ ਸੀ।
ਮੈਚ 'ਚ 23 ਦੌੜਾਂ 'ਤੇ ਦੋ ਵਿਕਟਾਂ ਲੈਣ ਵਾਲੇ ਬਿਸ਼ਨੋਈ ਨੇ ਕਿਹਾ, ''ਅਸੀਂ ਥੋੜੇ ਬਦਕਿਸਮਤ ਰਹੋ ਜੋ ਮੀਂਹ ਕਾਰਨ ਮੈਚ ਪੂਰਾ ਨਹੀਂ ਹੋ ਪਾਇਆ। ਕੁੱਲ ਮਿਲਾ ਕੇ ਅਸੀਂ ਚੰਗੀ ਕ੍ਰਿਕਟ ਖੇਡੀ। ਅਸੀਂ ਅਸਲ 'ਚ ਚੰਗੀ ਗੇਂਦਬਾਜ਼ੀ ਕੀਤੀ ਅਤੇ ਫਿਰ ਸਾਡੇ ਸਲਾਮੀ ਬੱਲੇਬਾਜ਼ਾਂ ਨੇ ਸਾਨੂੰ ਚੰਗੀ ਸ਼ੁਰੂਆਤ ਦਿੱਤੀ। ਉਨ੍ਹਾਂ ਨੇ ਕਿਹਾ, ''ਅਸੀਂ ਟਾਸ ਜਿੱਤਿਆ ਜਿਸ ਦਾ ਸਾਨੂੰ ਫਾਇਦਾ ਮਿਲਿਆ। ਜੇਕਰ ਉਨ੍ਹਾਂ ਨੇ ਟਾਸ ਜਿੱਤਿਆ ਹੁੰਦਾ ਤਾਂ ਉਨ੍ਹਾਂ ਨੂੰ ਫਾਇਦਾ ਮਿਲਣਾ ਸੀ। ਅਜਿਹੀਆਂ ਸਥਿਤੀਆਂ 'ਚ ਟਾਸ ਅਹਿਮ ਭੂਮਿਕਾ ਨਿਭਾਉਂਦਾ ਹੈ। ਬਿਸ਼ਨੋਈ ਦੇ ਸਾਹਮਣੇ ਆਇਰਲੈਂਡ ਦੇ ਬੱਲੇਬਾਜ਼ਾਂ ਨੇ ਰੱਖਿਆਤਮਕ ਰੁਖ ਅਪਣਾਇਆ। ਲੈੱਗ ਸਪਿਨਰ ਨੇ ਇਸ ਬਾਰੇ ਕਿਹਾ, "ਇਹ ਉਨ੍ਹਾਂ ਦੀ ਰਣਨੀਤੀ ਦਾ ਹਿੱਸਾ ਰਿਹਾ ਹੋਵੇਗਾ ਪਰ ਮੈਂ ਹਮਲਾਵਰ ਗੇਂਦਬਾਜ਼ੀ ਕਰ ਰਿਹਾ ਸੀ ਅਤੇ ਵੱਧ ਤੋਂ ਵੱਧ ਵਿਕਟਾਂ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ।" ,

ਇਹ ਵੀ ਪੜ੍ਹੋ- ਧੋਨੀ ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਟੀਮ ਬਣੀ CSK
ਬਿਸ਼ਨੋਈ ਹਾਲ ਹੀ 'ਚ ਸਮਾਪਤ ਹੋਏ ਵੈਸਟਇੰਡੀਜ਼ ਦੌਰੇ 'ਚ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦਾ ਮੈਂਬਰ ਸੀ ਪਰ ਉਨ੍ਹਾਂ ਨੂੰ ਸਿਰਫ਼ ਇਕ ਮੈਚ 'ਚ ਖੇਡਣ ਦਾ ਮੌਕਾ ਮਿਲਿਆ।
ਉਨ੍ਹਾਂ ਨੇ ਕਿਹਾ, ''ਮੈਨੂੰ ਇਨ੍ਹਾਂ ਮੈਚਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੈਂ ਪੰਜ ਮੈਚਾਂ ਦੀ ਲੜੀ ਲਈ ਵੈਸਟਇੰਡੀਜ਼ 'ਚ ਸੀ। ਮੈਂ ਸਿਰਫ਼ ਇੱਕ ਹੀ ਮੈਚ ਖੇਡ ਸਕਦਾ ਸੀ ਪਰ ਜਦੋਂ ਵੀ ਮੈਨੂੰ ਮੌਕਾ ਮਿਲੇਗਾ, ਮੈਂ ਇਸ ਲਈ ਤਿਆਰ ਰਹਾਂਗਾ ਅਤੇ ਆਪਣਾ 100 ਫ਼ੀਸਦੀ ਯੋਗਦਾਨ ਦੇਵਾਂਗਾ। ਮੈਂ ਇਸ ਮੌਕੇ ਲਈ ਤਿਆਰ ਸੀ।" 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon