ਯੂਰੋ 2020 ਫੁੱਟਬਾਲ ਟੂਰਨਾਮੈਂਟ 2021 ਤਕ ਮੁਲਤਵੀ

03/17/2020 8:50:33 PM

ਓਸਲੋ— ਗਲੋਬਲ ਮਹਾਮਾਰੀ ਬਣ ਚੁੱਕੀ ਕੋਰੋਨਾ ਵਾਇਰਸ ਕਾਰਨ ਵੱਕਾਰੀ ਯੂਰੋ 2020 ਫੁੱਟਬਾਲ ਟੂਰਨਾਮੈਂਟ ਨੂੰ ਅਗਲੇ ਸਾਲ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਨਾਰਵੇ ਫੁੱਟਬਾਲ ਮਹਾਸੰਘ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਾਸੰਘ ਦੇ ਅਨੁਸਾਰ ਇਹ ਪ੍ਰਤੀਯੋਗਿਤਾ ਹੁਣ 2021 'ਚ 11 ਜੂਨ ਤੋਂ 11 ਜੁਲਾਈ ਤਕ ਆਯੋਜਿਤ ਕੀਤੇ ਜਾਣ ਦੀ ਸੰਭਾਵਨਾ ਹੈ। ਯੂਰੋ 2020 ਨੂੰ ਜੂਨ ਤੇ ਜੁਲਾਈ 'ਚ 12 ਦੇਸ਼ਾਂ 'ਚ ਆਯੋਜਿਤ ਹੋਣਾ ਸੀ, ਇਸ ਦੇ ਸੈਮੀਫਾਈਨਲ ਤੇ ਫਾਈਨਲ ਲੰਡਨ 'ਚ ਖੇਡੇ ਜਾਣੇ ਸੀ। ਕੋਰੋਨਾ ਦੁਨੀਆ ਦੇ ਸਭ ਤੋਂ ਪ੍ਰਸਿੱਧ ਖੇਡ ਫੁੱਟਬਾਲ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇੰਗਲੈਂਡ 'ਚ ਸਾਰੇ ਫੁੱਟਬਾਲ ਮੁਕਾਬਲੇ ਚਾਰ ਅਪ੍ਰੈਲ ਤਕ ਲਈ ਮੁਲਤਵੀ ਕਰ ਦਿੱਤੇ ਗਏ ਹਨ। ਜਰਮਨ ਫੁੱਟਬਾਲ ਲੀਗ 'ਚ ਵੀ ਮੈਚ ਮੁਲਤਵੀ ਕੀਤੇ ਗਏ ਹਨ ਜਦਕਿ ਯੂਫਾ ਨੇ ਸਾਰੇ ਚੈਂਪੀਅਨਸ ਲੀਗ ਤੇ ਯੂਰੋਪਾ ਲੀਗ ਦੇ ਇਸ ਹਫਤੇ ਦੇ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਸੀ। ਅਫਰੀਕਾ ਕੱਪ ਦੇ ਦੋ ਰਾਊਂਡ ਮੁਲਤਵੀ ਕੀਤੇ ਗਏ ਹਨ। 

PunjabKesari
ਕੋਨਕਾਕਾਫ ਨੇ ਆਪਣੇ ਸਾਰੇ ਪ੍ਰਤੀਯੋਗਿਤਾਵਾਂ ਨੂੰ ਮੁਲਤਵੀ ਕਰ ਦਿੱਤਾ ਹੈ ਜਿਸ 'ਚ ਓਲੰਪਿਕ ਕੁਆਲੀਫਾਇਰ ਵੀ ਸ਼ਾਮਲ ਹੈ। ਪੈਰਾਗੁਏ, ਕੋਲੰਬੀਆ, ਚਿਲੀ, ਫਰਾਂਸ, ਸਪੇਨ, ਇੰਗਲੈਂਡ, ਡੈਨਮਾਰਕ, ਨਾਰਵੇ, ਪੋਲੈਂਡ, ਅਮਰੀਕਾ, ਹਾਲੈਂਡ, ਚੀਨ, ਜਾਪਾਨ, ਦੱਖਣੀ ਕੋਰੀਆ ਨੇ ਆਪਣੇ ਇੱਥੇ ਹੋਣ ਵਾਲੇ ਫੁੱਟਬਾਲ ਮੈਚਾਂ ਨੂੰ ਮੁਲਤਵੀ ਕਰ ਦਿੱਤਾ ਹੈ। ਏਸ਼ੀਆਈ ਵਿਸ਼ਵ ਕੱਪ ਕੁਆਲੀਫਾਈਗ ਮੈਚਾਂ ਨੂੰ ਵੀ ਮੁਲਤਵੀ ਕੀਤਾ ਗਿਆ ਹੈ। ਦੋਹਾ 'ਚ ਚਾਰ ਦੇਸ਼ਾਂ ਦਾ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ। ਏਸ਼ੀਆਈ ਚੈਂਪੀਅਨਸ ਲੀਗ ਨੂੰ ਸਤੰਬਰ 'ਚ ਪਹੁੰਚਾ ਦਿੱਤਾ ਗਿਆ ਹੈ।


Gurdeep Singh

Content Editor

Related News