ਟੀ-20 ਵਰਲਡ ਕੱਪ: ਵਾਲ-ਵਾਲ ਬਚਿਆ ਇੰਗਲੈਂਡ, ਆਖਰੀ ਗੇਂਦ ''ਤੇ ਹਾਰਿਆ ਇੰਗਲੈਂਡ, ਇੰਝ ਪਲਟੀ ਬਾਜ਼ੀ

Sunday, Feb 08, 2026 - 07:18 PM (IST)

ਟੀ-20 ਵਰਲਡ ਕੱਪ: ਵਾਲ-ਵਾਲ ਬਚਿਆ ਇੰਗਲੈਂਡ, ਆਖਰੀ ਗੇਂਦ ''ਤੇ ਹਾਰਿਆ ਇੰਗਲੈਂਡ, ਇੰਝ ਪਲਟੀ ਬਾਜ਼ੀ

ਸਪੋਰਟਸ ਡੈਸਕ- ਟੀ-20 ਵਰਲਡ ਕੱਪ 2026 ਦੇ ਪੰਜਵੇਂ ਮੁਕਾਬਲੇ ਵਿੱਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਇੱਕ ਬੇਹੱਦ ਰੋਮਾਂਚਕ ਮੈਚ ਖੇਡਿਆ ਗਿਆ, ਜਿੱਥੇ ਮਜ਼ਬੂਤ ਮੰਨੀ ਜਾਣ ਵਾਲੀ ਇੰਗਲੈਂਡ ਦੀ ਟੀਮ ਨੇਪਾਲ ਹੱਥੋਂ ਉਲਟਫੇਰ ਦਾ ਸ਼ਿਕਾਰ ਹੋਣੋਂ ਵਾਲ-ਵਾਲ ਬਚ ਗਈ। ਇਸ ਸਖ਼ਤ ਟੱਕਰ ਵਾਲੇ ਮੈਚ ਵਿੱਚ ਇੰਗਲੈਂਡ ਨੇ ਨੇਪਾਲ ਨੂੰ ਸਿਰਫ਼ 4 ਦੌੜਾਂ ਨਾਲ ਹਰਾ ਕੇ 2 ਅਹਿਮ ਅੰਕ ਹਾਸਲ ਕੀਤੇ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜੇਕਬ ਬੇਥੇਲ ਨੇ 35 ਗੇਂਦਾਂ ਵਿੱਚ 55 ਦੌੜਾਂ ਅਤੇ ਕਪਤਾਨ ਹੈਰੀ ਬਰੁਕ ਨੇ 32 ਗੇਂਦਾਂ ਵਿੱਚ 53 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ। ਵਿਲ ਜੈਕਸ ਨੇ ਵੀ ਅਜੇਤੂ 39 ਦੌੜਾਂ ਬਣਾ ਕੇ ਟੀਮ ਨੂੰ ਇਸ ਸਕੋਰ ਤੱਕ ਪਹੁੰਚਾਇਆ। ਨੇਪਾਲ ਵੱਲੋਂ ਦੀਪੇਂਦਰ ਸਿੰਘ ਐਰੀ ਅਤੇ ਨੰਦਨ ਯਾਦਵ ਨੇ 2-2 ਵਿਕਟਾਂ ਝਟਕਾਈਆਂ, ਜਦਕਿ ਸੰਦੀਪ ਲਾਮਿਛਾਨੇ ਅਤੇ ਸ਼ੇਰ ਮੱਲਾ ਨੇ 1-1 ਵਿਕਟ ਲਿਆ।

185 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨੇਪਾਲ ਦੀ ਟੀਮ ਨੇ ਸ਼ਾਨਦਾਰ ਜਜ਼ਬਾ ਦਿਖਾਇਆ। ਕੁਸ਼ਲ ਭੁਰਤੇਲ (29) ਅਤੇ ਦੀਪੇਂਦਰ ਸਿੰਘ ਐਰੀ (44) ਨੇ ਇੰਗਲੈਂਡ ਦੇ ਗੇਂਦਬਾਜ਼ਾਂ 'ਤੇ ਦਬਾਅ ਬਣਾਇਆ। ਕਪਤਾਨ ਰੋਹਿਤ ਪੌਡੇਲ ਨੇ ਵੀ 39 ਦੌੜਾਂ ਦਾ ਯੋਗਦਾਨ ਦਿੱਤਾ। ਮੈਚ ਦੇ ਅੰਤ ਵਿੱਚ ਲੋਕੇਸ਼ ਬਾਮ ਨੇ ਸਿਰਫ਼ 20 ਗੇਂਦਾਂ ਵਿੱਚ ਅਜੇਤੂ 39 ਦੌੜਾਂ ਠੋਕ ਕੇ ਮੈਚ ਨੂੰ ਅਖੀਰ ਤੱਕ ਲੈ ਗਏ, ਪਰ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ ਪਾਰ ਨਹੀਂ ਕਰਵਾ ਸਕੇ। ਨੇਪਾਲ ਦੀ ਟੀਮ 20 ਓਵਰਾਂ ਵਿੱਚ 6 ਵਿਕਟਾਂ 'ਤੇ 180 ਦੌੜਾਂ ਹੀ ਬਣਾ ਸਕੀ।

7:12 PM 2/8/2026ਮੈਚ ਦੇ ਆਖਰੀ 3 ਓਵਰ ਬੇਹੱਦ ਦਿਲਚਸਪ ਸਨ। ਨੇਪਾਲ ਨੂੰ ਜਿੱਤ ਲਈ 48 ਦੌੜਾਂ ਦੀ ਲੋੜ ਸੀ। ਲੋਕੇਸ਼ ਬਾਮ ਦੀ ਤੂਫ਼ਾਨੀ ਬੱਲੇਬਾਜ਼ੀ ਕਾਰਨ ਨੇਪਾਲ ਨੇ 18ਵੇਂ ਓਵਰ ਵਿੱਚ 22 ਅਤੇ 19ਵੇਂ ਓਵਰ ਵਿੱਚ 14 ਦੌੜਾਂ ਬਟੋਰੀਆਂ। ਆਖਰੀ ਓਵਰ ਵਿੱਚ ਜਿੱਤ ਲਈ ਸਿਰਫ਼ 10 ਦੌੜਾਂ ਚਾਹੀਦੀਆਂ ਸਨ, ਪਰ ਸੈਮ ਕਰਨ ਨੇ ਘਾਤਕ ਗੇਂਦਬਾਜ਼ੀ ਕਰਦਿਆਂ ਸਿਰਫ਼ 5 ਦੌੜਾਂ ਦਿੱਤੀਆਂ ਅਤੇ ਇੰਗਲੈਂਡ ਨੂੰ ਹਾਰ ਤੋਂ ਬਚਾ ਲਿਆ। ਭਾਵੇਂ ਨੇਪਾਲ ਮੈਚ ਹਾਰ ਗਿਆ, ਪਰ ਉਨ੍ਹਾਂ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।


author

Rakesh

Content Editor

Related News