ਮਿਸਰ ਦਾ ਪਹਿਲਵਾਨ ਜਿਣਸੀ ਸ਼ੋਸ਼ਣ ਦੇ ਦੋਸ਼ਾਂ ’ਚ ਪੈਰਿਸ ’ਚ ਗ੍ਰਿਫਤਾਰ

Friday, Aug 09, 2024 - 05:45 PM (IST)

ਮਿਸਰ ਦਾ ਪਹਿਲਵਾਨ ਜਿਣਸੀ ਸ਼ੋਸ਼ਣ ਦੇ ਦੋਸ਼ਾਂ ’ਚ ਪੈਰਿਸ ’ਚ ਗ੍ਰਿਫਤਾਰ

ਪੈਰਿਸ–ਪੈਰਿਸ ਓਲੰਪਿਕ ’ਚ ਹਿੱਸਾ ਲੈਣ ਪਹੁੰਚੇ ਮਿਸਰ ਦੇ ਇਕ ਪਹਿਲਵਾਨ ਨੂੰ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਇੱਥੇ ਗ੍ਰਿਫਤਾਰ ਕਰ ਲਿਆ ਗਿਆ ਹੈ। ਫਰਾਂਸ ਦੇ ਸਰਕਾਰੀ ਵਕੀਲਾਂ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਫਰਾਂਸ ਦੇ ਪਰੌਸੀਕਿਊਟਰ ਦਫਤਰ ਦੇ ਇਕ ਬਿਆਨ ਅਨੁਸਾਰ ਇਕ 26 ਸਾਲਾ ਐਥਲੀਟ ਨੂੰ ਪੈਰਿਸ ਕੈਫੇ ਦੇ ਬਾਹਰ ਇਕ ਮਹਿਲਾ ਦੇ ਨਾਲ ਕਥਿਤ ਤੌਰ ’ਤੇ ਛੇੜਖਾਨੀ ਕਾਰਨ ਕਾਰਨ ਸ਼ੁੱਕਰਵਾਰ ਸਵੇਰੇ ਹਿਰਾਸਤ ਵਿਚ ਲਿਆ ਗਿਆ ਸੀ। 
ਦਫਤਰ ਨੇ ਪਹਿਲਵਾਨ ਦਾ ਨਾਂ ਨਹੀਂ ਦੱਸਿਆ ਪਰ ਕਿਹਾ ਕਿ ਉਹ ਮਿਸਰ ਵਿਚ ਪੈਦਾ ਹੋਇਆ ਸੀ ਤੇ ਓਲੰਪਿਕ ਵਿਚ ਹਿੱਸਾ ਲੈਣ ਲਈ ਪੈਰਿਸ ਵਿਚ ਸੀ। ਮਿਸਰ ਕੁਸ਼ਤੀ ਸੰਘ ਨੇ ਟਿੱਪਣੀ ਦੀ ਅਪੀਲ ਦਾ ਤੁਰੰਤ ਜਵਾਬ ਨਹੀਂ ਦਿੱਤਾ।


author

Aarti dhillon

Content Editor

Related News