ਸ਼ਹੀਦ ਸਰਾਭਾ ਟੂਰਨਾਮੈਂਟ ਦੌਰਾਨ ਹਾਕੀ ''ਚ ਜਲੰਧਰ ਅੱਵਲ

11/16/2018 2:08:05 AM

ਜੋਧਾਂ/ਲਲਤੋਂ (ਡਾ. ਪ੍ਰਦੀਪ)- ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ (ਲੁਧਿ.) ਵਲੋਂ ਪ੍ਰਵਾਸੀ ਭਾਰਤੀਆਂ, ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਚੱਲ ਰਹੇ 71ਵੇਂ ਖੇਡ ਮੇਲੇ ਦੌਰਾਨ ਹਾਕੀ 'ਚ ਬਾਬਾ ਫਰੀਦ ਜਲੰਧਰ ਨੇ ਢੁੱਡੀਕੇ ਨੂੰ 1-0 ਦੇ ਫਰਕ ਨਾਲ ਹਰਾ ਕੇ ਫਾਈਨਲ ਮੈਚ ਜਿੱਤਿਆ ਤੇ ਕੱਪ 'ਤੇ ਕਬਜ਼ਾ ਜਮਾਇਆ।
ਫੁੱਟਬਾਲ ਦੇ ਹੋਏ ਮੁਕਾਬਲਿਆਂ 'ਚ ਅਜੀਤ ਵਾਲਾ ਤੇ ਕੋਕਰੀ ਕਲਾਂ ਦੀਆਂ ਟੀਮਾਂ ਫਾਈਨਲ 'ਚ ਪੁੱਜੀਆਂ। ਇਸ ਤੋਂ ਇਲਾਵਾ ਕਬੱਡੀ 75 ਕਿਲੋ ਤੇ ਦਸਤਾਰ ਮੁਕਾਬਲੇ ਹੋਏ। ਹਾਕੀ ਦੀਆਂ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕੀਤੀ। ਇਸ ਮੌਕੇ ਆਈ. ਪੀ. ਐੱਸ. ਅਫ਼ਸਰ ਮੈਡਮ ਰਣਜੋਤ ਕੌਰ ਤੇ ਕਰਨਲ ਬਲਦੇਵ ਸਿੰਘ, ਸਾਹਿਬ ਸਿੰਘ ਥਿੰਦ ਕੈਨੇਡਾ ਪ੍ਰਧਾਨ ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਕਾਮਾਗਾਟਾ ਮਾਰੂ ਵੀ ਹਾਜ਼ਰ ਸਨ। ਇਸ ਖੇਡ ਮੇਲੇ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ, ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ।
ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਪੱਪੂ ਕੈਨੇਡਾ, ਜਨਰਲ ਸਕੱਤਰ ਡਾ. ਬਲਦੇਵ ਸਿੰਘ, ਖਜ਼ਾਨਚੀ ਅਮਰ ਸਿੰਘ, ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ ਜੋਨੂ, ਮੀਤ ਪ੍ਰਧਾਨ ਕੁਲਦੀਪ ਸਿੰਘ, ਪ੍ਰੇਮਜੀਤ ਸਿੰਘ ਤੇ ਗੁਰਸਿਮਰਤ ਸਿੰਘ ਡਿੰਪਲ ਦੋਵੇਂ ਵਾਈਸ ਚੇਅਰਮੈਨ, ਬਿੰਦਰ ਯੂ. ਐੱਸ. ਏ., ਸਵਰਨ ਸਿੰਘ ਸਰਾਭਾ, ਅਵਤਾਰ ਸਿੰਘ ਬਿੱਲੂ, ਮਾ. ਮੇਵਾ ਸਿੰਘ, ਜਤਿੰਦਰ ਸਿੰਘ ਚੇਅਰਮੈਨ ਟਰੱਸਟ, ਇਕਬਾਲ ਸਿੰਘ ਘੋਲਾ ਚੇਅਰਮੈਨ ਕਲੱਬ ਤੇ ਹੋਰਨਾਂ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਮਤੀ ਮੈਂਬਰ ਅੰਮ੍ਰਿਤ ਪਾਲ ਸਿੰਘ ਖਡੂਰ ਵੀ ਹਾਜ਼ਰ ਸਨ।


Related News