ਓਲੰਪਿਕ ਫੁੱਟਬਾਲ ਮੈਚ ਦੌਰਾਨ ਫਿਰ ਸੁਰੱਖਿਆ ''ਚ ਢਿੱਲ,  ਮੈਦਾਨ ''ਚ ਦਾਖਲ ਹੋਇਆ ਪ੍ਰਸ਼ੰਸਕ

Wednesday, Jul 31, 2024 - 12:19 PM (IST)

ਸੇਂਟ-ਏਟੀਨੇ (ਫਰਾਂਸ)- ਪੈਰਿਸ ਓਲੰਪਿਕ ਖੇਡਾਂ ਦੇ ਇੱਕ ਫੁੱਟਬਾਲ ਮੈਚ ਦੌਰਾਨ ਇੱਕ ਵਾਰ ਫਿਰ ਸੁਰੱਖਿਆ ਵਿੱਚ ਗੜਬੜੀ ਹੋ ਗਈ ਜਦੋਂ ਇੱਕ ਪ੍ਰਸ਼ੰਸਕ ਅਮਰੀਕਾ ਅਤੇ ਗਿਨੀ ਵਿਚਾਲੇ ਖੇਡੇ ਗਏ ਮੈਚ ਦੌਰਾਨ ਮੈਦਾਨ ਵਿੱਚ ਦਾਖਲ ਹੋ ਗਿਆ। ਮੰਗਲਵਾਰ ਨੂੰ ਇੱਥੇ ਸਟੈਡ ਜਿਓਫਰੋਏ ਗੁਈਚਾਰਡ 'ਚ ਅਮਰੀਕਾ ਦੀ ਗਿਨੀ 'ਤੇ 3-0 ਦੀ ਜਿੱਤ ਦੇ ਅੰਤ 'ਤੇ ਇਕ ਆਦਮੀ ਮੈਦਾਨ 'ਤੇ ਦੌੜ ਲਗਾਈ।
ਇਸੇ ਸਟੇਡੀਅਮ ਵਿੱਚ ਅਰਜਨਟੀਨਾ ਅਤੇ ਮੋਰੱਕੋ ਵਿਚਾਲੇ ਖੇਡੇ ਗਏ ਮੈਚ ਦੌਰਾਨ ਦਰਸ਼ਕਾਂ ਨੇ ਹੰਗਾਮਾ ਕਰ ਦਿੱਤਾ। ਇਸ ਤੋਂ ਬਾਅਦ ਮੋਰੱਕੋ ਦੇ ਪ੍ਰਸ਼ੰਸਕ ਮੈਦਾਨ 'ਚ ਦਾਖਲ ਹੋ ਗਏ, ਜਿਸ ਕਾਰਨ ਖੇਡ ਨੂੰ ਦੋ ਘੰਟੇ ਲਈ ਰੋਕ ਦਿੱਤਾ ਗਿਆ। ਅਮਰੀਕਾ ਅਤੇ ਗਿਨੀ ਵਿਚਾਲੇ ਮੈਚ ਦੌਰਾਨ ਮੈਦਾਨ 'ਤੇ ਦੌੜ ਰਹੇ ਇਕ ਦਰਸ਼ਕ ਦੀ ਗਿਨੀ ਦੇ ਅਲੀਓ ਬਾਲਡੇ ਨਾਲ ਟੱਕਰ ਹੋ ਗਈ। ਬਾਅਦ ਵਿੱਚ ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ ਕੇ ਬਾਹਰ ਕੱਢਿਆ।


Aarti dhillon

Content Editor

Related News