ਘਰੇਲੂ ਫ੍ਰੈਂਚਾਈਜ਼ੀ ਹੈਦਰਾਬਾਦ ਕ੍ਰਿਕਟ ਸੰਘ ਨੂੰ 3900 ਫ੍ਰੀ ਪਾਸ ਦੇਣਾ ਰੱਖੇਗੀ ਜਾਰੀ
Wednesday, Apr 02, 2025 - 11:48 AM (IST)

ਨਵੀਂ ਦਿੱਲੀ– ਸਨਰਾਈਜ਼ਰਜ਼ ਹੈਦਰਾਬਾਦ ਤੇ ਹੈਦਰਾਬਾਦ ਕ੍ਰਿਕਟ ਸੰਘ ਇੱਥੇ ਹੋਈ ਮੀਟਿੰਗ ਤੋਂ ਬਾਅਦ 3900 ਫ੍ਰੀ ਪਾਸ ਵੰਡਣੇ ਜਾਰੀ ਰੱਖਣ ਲਈ ਆਮ ਸਹਿਮਤੀ ’ਤੇ ਪਹੁੰਚ ਗਏ ਹਨ। ਸਨਰਾਈਜ਼ਰਜ਼ ਹੈਦਰਾਬਾਦ ਫ੍ਰੈਂਚਾਈਜ਼ੀ ਨੇ ਬੀ. ਸੀ. ਸੀ. ਆਈ. ਤੇ ਆਈ. ਪੀ. ਐੱਲ. ਸੰਚਾਲਨ ਪ੍ਰੀਸ਼ਦ ਦੇ ਦਖਲ ਕਰਨ ਤੇ ਹੈਦਰਾਬਾਦ ਕ੍ਰਿਕਟ ਸੰਘ ਵੱਲੋਂ ਵਾਰ-ਵਾਰ ਦਿੱਤੀ ਜਾਣ ਵਾਲੀ ‘ਬਲੈਕਮੇਲਿੰਗ’ ਰਣਨੀਤੀ ਨੂੰ ਸੰਬੋਧਿਤ ਕਰਨ ਦੀ ਅਪੀਲ ਕੀਤੀ ਸੀ ਪਰ ਰਾਜ ਸੰਘ ਨੇ ਇਸ ਦਾਅਵੇ ਤੋਂ ਇਨਕਾਰ ਕੀਤਾ।
ਫ੍ਰੈਂਚਾਈਜ਼ੀ ਨੇ ਅੱਗੇ ਧਮਕੀ ਦਿੱਤੀ ਸੀ ਕਿ ਜੇਕਰ ਰਾਜ ਕ੍ਰਿਕਟ ਸੰਘ ਫ੍ਰੈਂਚਾਈਜ਼ੀ ਨੂੰ ‘ਧਮਕੀ’ ਦੇਣਾ ਜਾਰੀ ਰੱਖਦਾ ਹੈ ਤਾਂ ਉਹ ਆਪਣੇ ਘਰੇਲੂ ਮੈਚਾਂ ਨੂੰ ਦੂਜੇ ਰਾਜ ਵਿਚ ਟਰਾਂਸਫਰ ਕਰਨ ਲਈ ਵਿਚਾਰ ਕਰੇਗਾ। ਮੁੱਖ ਰੂਪ ਨਾਲ ਵਾਧੂ ਫ੍ਰੀ ਟਿਕਟਾਂ ਦੇ ਮੁੱਦੇ ’ਤੇ। ਮਾਮਲੇ ਨੂੰ ਸੁਲਝਾਉਣ ਲਈ ਹੈਦਰਾਬਾਦ ਕ੍ਰਿਕਟ ਸੰਘ ਤੇ ਦੇਵਰਾਜ ਨੇ ਰਾਜੀਵ ਗਾਂਧੀ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਚ ਫ੍ਰੈਂਚਾਈਜ਼ੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।