ਜਲੰਧਰ ਗੋਲਫ ਕਲੱਬ ਵੱਲੋਂ ਕਰਵਾਇਆ ਗਿਆ ਦੀਵਾਲੀ ਕੈਡੀ ਗੋਲਫ ਕੱਪ-2024, ਵਿਸ਼ਾਲ ਕੁਮਾਰ ਰਹੇ ਜੇਤੂ

Monday, Nov 04, 2024 - 06:30 PM (IST)

ਜਲੰਧਰ ਗੋਲਫ ਕਲੱਬ ਵੱਲੋਂ ਕਰਵਾਇਆ ਗਿਆ ਦੀਵਾਲੀ ਕੈਡੀ ਗੋਲਫ ਕੱਪ-2024,  ਵਿਸ਼ਾਲ ਕੁਮਾਰ ਰਹੇ ਜੇਤੂ

ਜਲੰਧਰ (ਵੈੱਬ ਡੈਸਕ)- ਜਲੰਧਰ ਵਿਖੇ ਜਲੰਧਰ ਗੋਲਫ ਕਲੱਬ ਵੱਲੋਂ ਦੀਵਾਲੀ ਕੈਡੀ ਗੋਲਫ ਕੱਪ-2024 ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਖਿਡਾਰੀਆਂ ਨੇ ਹਿੱਸਾ ਲੈਂਦੇ ਹੋਏ ਆਪਣਾ ਹੁਨਰ ਵਿਖਾਇਆ। ਇਸ ਮੌਕੇ ਨਰੇਸ਼ ਡੋਗਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਵੱਲੋਂ ਖਿਡਾਰੀਆਂ ਨੂੰ ਇਨਾਮ ਦਿੱਤੇ ਗਏ। ਕਰਵਾਏ ਗਏ ਮੁਕਾਬਲੇ ਵਿਚ ਵਿਸ਼ਾਲ ਕੁਮਾਰ ਨੇ ਦੂਜੇ ਮੁਕਾਬਲੇਬਾਜ਼ਾਂ ਨੂੰ ਪਛਾੜਦਿਆਂ ਟ੍ਰਾਫੀ 'ਤੇ ਕਬਜ਼ਾ ਕਰਕੇ ਜੇਤੂ ਰਹੇ। 

ਇਹ ਵੀ ਪੜ੍ਹੋ- ਦੀਵਾਲੀ ਤੋਂ ਇਕ ਪਹਿਲਾਂ ਖ਼ਰੀਦਿਆ ਸੀ ਮੋਟਰਸਾਈਕਲ, ਵਾਪਰੇ ਭਾਣੇ ਨੇ ਘਰ 'ਚ ਵਿਛਾ ਦਿੱਤੇ ਸੱਥਰ

PunjabKesari

ਇਸ ਦੇ ਬਾਅਦ ਦੂਜੇ ਨੰਬਰ 'ਤੇ ਵਿਨੋਦ ਖੰਨਾ ਅਤੇ ਤੀਜੇ ਨੰਬਰ 'ਤੇ ਅਰਜੁਨ ਕੁਮਾਰ ਰਹੇ। ਸਭ ਤੋਂ ਲੰਬੀ ਡਰਾਈਵ ਕਰਨ ਦਾ ਖ਼ਿਤਾਬ ਪਰਸ਼ੋਤਮ ਚੰਦ ਨੇ ਜਿੱਤਿਆ ਅਤੇ ਦੂਜੇ ਨੰਬਰ 'ਤੇ ਸੂਰਜ ਕੁਮਾਰ ਰਹੇ। ਪੀ. ਏ. ਪੀ. ਗੋਲਫ ਕਲੱਬ ਜਲੰਧਰ ਨੂੰ ਬੈਸਟ ਟੀਮ ਦਾ ਖ਼ਿਤਾਬ ਦਿੱਤਾ ਗਿਆ। ਬੈਸਟ ਟੀਮ ਵਿਚ ਵਿਸ਼ਾਲ ਕੁਮਾਰ, ਵਿਕਰਾਂਤ ਕੁਮਾਰ, ਵਿਨੋਦ ਖੰਨਾ, ਦਿਲੀਪ ਕੁਮਾਰ ਸ਼ਾਮਲ ਹਨ। ਇਸ ਦੌਰਾਨ ਨਰੇਸ਼ ਕੁਮਾਰ ਡੋਗਰਾ ਅਤੇ ਇੰਡੀਆ ਹਾਕੀ ਟੀਮ ਦੇ ਕੈਪਟਨ ਹਰਮਨਜੋਤ ਸਿੰਘ ਵੱਲੋਂ ਟੀਮ ਨੂੰ ਐਵਾਰਡ ਦੇ ਕੇ ਸਨਮਾਨਤ ਕੀਤਾ ਗਿਆ। 

ਇਹ ਵੀ ਪੜ੍ਹੋ- ਮੁੜ ਮਾਸਕ ਪਾਉਣਾ ਹੋਇਆ ਜ਼ਰੂਰੀ, ਹਵਾ ਦੀ ਖ਼ਰਾਬ ਗੁਣਵੱਤਾ ਨੂੰ ਵੇਖਦਿਆਂ ਸਿਹਤ ਮਹਿਕਮੇ ਵੱਲੋਂ ਹਦਾਇਤਾਂ ਜਾਰੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News