ਦੀਕਸ਼ਾ ਇਕ ਓਵਰ ਦਾ ਕਾਰਡ ਖੇਡਣ ਤੋਂ ਬਾਅਦ ਟਾਪ-10 ’ਚੋਂ ਬਾਹਰ

Tuesday, Jun 10, 2025 - 01:59 PM (IST)

ਦੀਕਸ਼ਾ ਇਕ ਓਵਰ ਦਾ ਕਾਰਡ ਖੇਡਣ ਤੋਂ ਬਾਅਦ ਟਾਪ-10 ’ਚੋਂ ਬਾਹਰ

ਟੇਨੇਰੀਫ (ਸਪੇਨ)– ਭਾਰਤੀ ਗੋਲਫਰ ਦੀਕਸ਼ਾ ਡਾਗਰ ਟੇਨੇਰੀਫ ਮਹਿਲਾ ਓਪਨ ਦੇ ਚੌਥੇ ਦੌਰ ਵਿਚ ਇਕ ਓਵਰ 73 ਦਾ ਕਾਰਡ ਖੇਡਣ ਤੋਂ ਬਾਅਦ ਸਾਂਝੇ ਤੌਰ ’ਤੇ 14ਵੇਂ ਸਥਾਨ ’ਤੇ ਰਹੀ। ਉਹ ਤੀਜੇ ਦੌਰ ਤੋਂ ਬਾਅਦ ਟਾਪ-10 ਵਿਚ ਜਗ੍ਹਾ ਬਰਕਰਾਰ ਰੱਖਣ ਦੀ ਦੌੜ ਵਿਚ ਸੀ ਪਰ ਆਖਰੀ ਦੌਰ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਉਹ ਕੁੱਲ ਚਾਰ ਅੰਡਰ 284 ਦੇ ਸਕੋਰ ਦੇ ਨਾਲ 5 ਸਥਾਨ ਹੇਠਾਂ ਖਿਸਕ ਗਈ। 

ਕੱਟ ਵਿਚ ਜਗ੍ਹਾ ਬਣਾਉਣ ਵਾਲੀ ਦੂਜੀ ਭਾਰਤੀ ਖਿਡਾਰਨ ਅਵਨੀ ਪ੍ਰਸ਼ਾਂਤ ਨੇ ਤੀਜੇ ਦੌਰ ਵਿਚ ਖਰਾਬ ਪ੍ਰਦਰਸ਼ਨ ਤੋਂ ਉੱਭਰਦੇ ਹੋਏ ਚੌਥੇ ਦੌਰ ਵਿਚ ਸ਼ਾਨਦਾਰ ਵਾਪਸੀ ਕਰ ਕੇ ਚਾਰ ਅੰਡਰ 68 ਦਾ ਕਾਰਡ ਖੇਡਿਆ। ਉਹ 23 ਸਥਾਨਾਂ ਦੇ ਸੁਧਾਰ ਦੇ ਨਾਲ 20ਵੇਂ ਸਥਾਨ ’ਤੇ ਰਹੀ। ਸਾਰਾ ਕੋਸਕੋਵਾ ਤੀਜੇ ਦੌਰ ਦੀ ਬੜ੍ਹਤ ਨੂੰ ਬਰਕਰਾਰ ਰੱਖਣ ਵਿਚ ਸਫਲ ਰਹੀ। ਉਸ ਨੇ ਇਕ ਅੰਡਰ 71 ਦੇ ਕਾਰਡ ਦੇ ਨਾਲ ਲਗਾਤਾਰ ਦੂਜਾ ਖਿਤਾਬ ਜਿੱਤਿਆ ਸੀ। ਕੋਸਕੋਵਾ ਦਾ ਕੁੱਲ ਸਕੋਰ 9 ਅੰਡਰ ਰਿਹਾ।


author

Tarsem Singh

Content Editor

Related News