ਧੋਨੀ ਤੇ ਵਿਰਾਟ ਦੀ ਤੁਲਨਾ ਕਰਨਾ ਮੁਸ਼ਕਿਲ : ਗੰਭੀਰ

Monday, Jun 15, 2020 - 06:16 PM (IST)

ਧੋਨੀ ਤੇ ਵਿਰਾਟ ਦੀ ਤੁਲਨਾ ਕਰਨਾ ਮੁਸ਼ਕਿਲ : ਗੰਭੀਰ

ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਦਾ ਮੰਨਣਾ ਹੈ ਕਿ ਟੀਮ ਇੰਡੀਅਾ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਦੀ ਤੁਲਨਾ ਕਰਨਾ ਕਾਫੀ ਮੁਸ਼ਕਿਲ ਹੈ ਕਿਉਂਕਿ ਦੋਵੇਂ ਹੀ ਵੱਖ-ਵੱਖ ਕ੍ਰਮ ’ਤੇ ਬੱਲੇਬਾਜ਼ੀ ਕਰਦੇ ਹਨ। ਗੰਭੀਰ ਨੇ ਇਕ ਇੰਟਰਵਿਊ ਦੌਰਾਨ ਟੀਚੇ ਦਾ ਪਿੱਛਾ ਕਰਨ ਦੀ ਦ੍ਰਿਸ਼ਟੀ ਨਾਲ ਕੌਣ ਬਿਹਤਰ ਹੋਵੇਗਾ, ਇਸ ਸਵਾਲ ਦੇ ਜਵਾਬ ਵਿਚ ਇਹ ਗੱਲ ਕਹੀ। 

PunjabKesari

ਗੰਭੀਰ ਨੇ ਕਿਹਾ ਕਿ ਵਿਰਾਟ ਤੀਜੇ ਕ੍ਰਮ ’ਤੇ ਬੱਲੇਬਾਜ਼ੀ ਕਰਦਾ ਹੈ ਜਦਕਿ ਧੋਨੀ ਛੇਵੇਂ ਤੇ ਸੱਤਵੇਂ ਕ੍ਰਮ ’ਤੇ ਬੱਲੇਬਾਜ਼ੀ ਕਰਦਾ ਹੈ, ਇਸ ਲਈ ਦੋਵਾਂ ਦੀ ਤੁਲਨਾ ਕਰਨਾ ਬਹੁਤ ਮੁਸ਼ਕਿਲ ਹੈ। ਧੋਨੀ ਜੇਕਰ ਚੋਟੀਕ੍ਰਮ ’ਤੇ ਬੱਲੇਬਾਜ਼ੀ ਕਰਦਾ, ਇਸ ਸਾਵਲ ’ਤੇ ਗੰਭੀਰ ਨੇ ਕਿਹਾ,‘‘ਸੰਭਾਵਿਤ ਵਿਸ਼ਵ ਕ੍ਰਿਕਟ ਨੇ ਇਕ ਮਹੱਤਵਪੂਰਨ ਚੀਜ਼ ਗੁਅਾਈ ਹੈ ਤੇ ਉਹ ਹੈ ਧੋਨੀ ਦਾ ਤੀਜੇ ਕ੍ਰਮ ’ਤੇ ਬੱਲੇਬਾਜ਼ੀ ਨਾ ਕਰਨਾ। ਜੇਕਰ ਧੋਨੀ ਨੇ ਭਾਰਤੀ ਟੀਮ ਦੀ ਕਪਤਾਨੀ ਨਾ ਕੀਤੀ ਹੁੰਦੀ ਤੇ ਤੀਜੇ ਨੰਬਰ’ਤੇ ਬੱਲੇਬਾਜ਼ੀ ਕੀਤੀ ਹੁੰਦੀ ਤਾਂ ਸ਼ਾਇਦ ਦੁਨੀਅਾ ਨੂੰ ਬਿਲਕੁਲ ਵੱਖਰੀ ਤਰ੍ਹਾਂ ਦਾ ਖਿਡਾਰੀ ਦੇਖਣ ਨੂੰ ਮਿਲਦਾ। ਅਜਿਹਾ ਵਿਚ ਧੋਨੀ ਨੇ ਢੇਰ ਸਾਰੀਅਾਂ ਦੌੜਾਂ ਬਣਾਈਅਾਂ ਹੁੰਦੀਅਾਂ ਤੇ ਕਈ ਰਿਕਰਾਡ ਤੋੜੇ ਹੁੰਦੇ। ਜੇਕਰ ਧੋਨੀ ਨੇ ਭਾਰਤ ਦੀ ਕਪਤਾਨੀ ਨਾ ਕੀਤੀ ਹੁੰਦੀ ਤੇ ਤੀਜੇ ਕ੍ਰਮ ’ਤੇ ਬੱਲੇਬਾਜ਼ੀ ਕਰਦਾ ਤਾਂ ਉਹ ਵਿਸ਼ਵ ਵਿਚ ਸਭ ਤੋਂ ਰੋਮਾਂਚਕ ਕ੍ਰਿਕਟਰ ਹੁੰਦਾ।’’


author

Ranjit

Content Editor

Related News