ਉਸ ਦਾ ਧਿਆਨ ਨਾ ਹਟੇ ਇਸ ਲਈ ਫੋਨ ਨਹੀਂ ਕੀਤਾ : ਸਵਪਨਿਲ ਦੇ ਮਾਤਾ-ਪਿਤਾ

Thursday, Aug 01, 2024 - 03:27 PM (IST)

ਉਸ ਦਾ ਧਿਆਨ ਨਾ ਹਟੇ ਇਸ ਲਈ ਫੋਨ ਨਹੀਂ ਕੀਤਾ : ਸਵਪਨਿਲ ਦੇ ਮਾਤਾ-ਪਿਤਾ

ਮੁੰਬਈ- ਓਲੰਪਿਕ ਕਾਂਸੀ ਤਮਗਾ ਜੇਤੂ ਸਵਪਨਿਲ ਕੁਸਾਲੇ ਦੇ ਮਾਤਾ-ਪਿਤਾ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦਾ ਪੁੱਤਰ ਤਿਰੰਗੇ ਅਤੇ ਦੇਸ਼ ਲਈ ਤਮਗਾ ਜਿੱਤੇਗਾ। ਸਵਪਨਿਲ ਦੇ ਪਿਤਾ ਨੇ ਕੋਲਹਾਪੁਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਅਸੀਂ ਉਨ੍ਹਾਂ ਨੂੰ ਆਪਣੀ ਖੇਡ 'ਤੇ ਧਿਆਨ ਦੇਣ ਦਿੱਤਾ ਅਤੇ ਕੱਲ੍ਹ ਫੋਨ ਵੀ ਨਹੀਂ ਕੀਤਾ।' ਉਨ੍ਹਾਂ ਨੇ ਕਿਹਾ, ''ਪਿਛਲੇ ਦਸ-ਬਾਰਾਂ ਸਾਲਾਂ ਤੋਂ ਉਹ ਘਰ ਤੋਂ ਬਾਹਰ ਹੈ ਅਤੇ ਆਪਣੀ ਸ਼ੂਟਿੰਗ 'ਤੇ ਧਿਆਨ ਦੇ ਰਿਹਾ ਹੈ। ਉਨ੍ਹਾਂ ਦੇ ਮੈਡਲ ਜਿੱਤਣ ਤੋਂ ਬਾਅਦ ਸਾਨੂੰ ਲਗਾਤਾਰ ਫੋਨ ਆ ਰਹੇ ਹਨ।
ਸਵਪਨਿਲ ਦੀ ਮਾਂ ਨੇ ਕਿਹਾ, “ਉਹ ਸਾਂਗਲੀ ਦੇ ਪਬਲਿਕ ਸਕੂਲ ਵਿੱਚ ਪੜ੍ਹਦੇ ਸਨ ਜਦੋਂ ਉਨ੍ਹਾਂ ਨੇ ਸ਼ੂਟਿੰਗ ਵਿੱਚ ਦਿਲਚਸਪੀ ਪੈਦਾ ਕੀਤੀ। ਬਾਅਦ ਵਿੱਚ ਉਹ ਸਿਖਲਾਈ ਲਈ ਨਾਸਿਕ ਚਲੇ ਗਏ।


author

Aarti dhillon

Content Editor

Related News