ਧੋਨੀ ਸੰਭਾਲਣਗੇ ਟੀਮ ਦੀ ਕਮਾਨ, ਰੁਤੂਰਾਜ ਗਾਇਕਵਾਡ ਸੱਟ ਕਾਰਨ ਹੋਏ ਬਾਹਰ

Thursday, Apr 10, 2025 - 07:14 PM (IST)

ਧੋਨੀ ਸੰਭਾਲਣਗੇ ਟੀਮ ਦੀ ਕਮਾਨ, ਰੁਤੂਰਾਜ ਗਾਇਕਵਾਡ ਸੱਟ ਕਾਰਨ ਹੋਏ ਬਾਹਰ

ਸਪੋਰਟਸ ਡੈਸਕ-ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਆਈ ਪੀ ਐਲ 2025 ਦੇ 'ਚ ਵੱਡਾ ਝਟਕਾ ਲੱਗਿਆ ਅਤੇ ਕਪਤਾਨ ਰਿਤੂਰਾਜ ਗਾਇਕਵਾਡ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਿਆ। ਉਸ ਦੀ ਗੈਰ ਮੌਜਦਗੀ 'ਚ ਐਮਐਸ ਧੋਨੀ ਚੇਨਈ ਸੁਪਰ ਕਿੰਗਜ਼ (ਸੀਐਸਕੇ) ਦੀ ਕਪਤਾਨੀ ਕਰਦੇ ਨਜ਼ਰ ਆਉਣਗੇ। ਇਹ ਜਾਣਕਾਰੀ ਟੀਮ ਦੇ ਕੋਚ ਸਟੀਫਨ ਫਲੇਮਿੰਗ ਨੇ ਦਿੱਤੀ।
ਕੋਚ ਸਟੀਫਨ ਫਲੇਮਿੰਗ ਨੇ ਕਿਹਾ, "ਜਿੱਥੋਂ ਤੱਕ ਰਿਪਲੇਸਮੈਂਟ ਖਿਡਾਰੀ ਦਾ ਸਵਾਲ ਹੈ, ਸਾਡੇ ਕੋਲ ਟੀਮ ਵਿੱਚ ਕੁਝ ਹੀ ਵਿਕਲਪ ਹਨ। ਅਸੀਂ ਅਜੇ ਤੱਕ ਕਿਸੇ ਬਾਰੇ ਫੈਸਲਾ ਨਹੀਂ ਕੀਤਾ ਹੈ। ਧੋਨੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਸੀ। ਇਸ ਲਈ ਉਸਦਾ ਨਾਮ ਫਾਈਨਲ ਕੀਤਾ ਗਿਆ।"100 ਤੋਂ ਵੱਧ ਆਈਪੀਐਲ ਮੈਚ ਜਿੱਤਣ ਵਾਲੇ ਇਕਲੌਤੇ ਕਪਤਾਨ ਧੋਨੀ ਨੇ 2023 ਤੱਕ ਆਈਪੀਐਲ ਦੀ ਕਪਤਾਨੀ ਕਰਨ ਤੋਂ ਬਾਅਦ ਰਿਤੁਰਾਜ ਗਾਇਕਵਾੜ ਨੂੰ ਜ਼ਿੰਮੇਵਾਰੀ ਸੌਂਪੀ। ਇਸ ਸੀਜ਼ਨ 'ਚ, ਉਸਨੇ ਆਖਰੀ ਵਾਰ ਟੀਮ ਨੂੰ ਚੈਂਪੀਅਨ ਵੀ ਬਣਾਇਆ। ਧੋਨੀ ਨੇ 226 ਮੈਚਾਂ 'ਚ ਕਪਤਾਨੀ ਕੀਤੀ ਅਤੇ 133 'ਚ ਟੀਮ ਨੂੰ ਜਿੱਤ ਦਿਵਾਈ। ਉਹ ਇਕਲੌਤਾ ਕਪਤਾਨ ਹੈ ਜਿਸਨੇ ਕਪਤਾਨੀ ਕਰਦੇ ਹੋਏ 100 ਤੋਂ ਵੱਧ ਆਈ ਪੀ ਐਲ ਮੈਚ ਜਿੱਤੇ ਹਨ। ਉਨ੍ਹਾਂ ਤੋਂ ਬਾਅਦ, ਰੋਹਿਤ ਸ਼ਰਮਾ ਨੇ 158 ਮੈਚਾਂ 'ਚ ਕਪਤਾਨੀ ਕੀਤੀ, ਉਨ੍ਹਾਂ ਨੇ 87 ਮੈਚਾਂ 'ਚ ਟੀਮ ਨੂੰ ਜਿੱਤ ਦਿਵਾਈ।
ਧੋਨੀ ਆਈਪੀਐਲ 'ਚ ਸਭ ਤੋਂ ਵੱਧ ਮੈਚ ਖੇਡਣ ਵਾਲਾ ਖਿਡਾਰੀ ਸੀ। ਉਸਨੇ 18 ਸਾਲਾਂ ਦੇ ਕਰੀਅਰ 'ਚ 2 ਟੀਮਾਂ ਲਈ 269 ਮੈਚ ਖੇਡੇ ਹਨ। ਇਨ੍ਹਾਂ 'ਚ, ਉਸਨੇ ਲਗਭਗ 137 ਦੇ ਸਟ੍ਰਾਈਕ ਰੇਟ ਨਾਲ 5342 ਦੌੜਾਂ ਬਣਾਈਆਂ। ਉਸਨੇ ਇਨ੍ਹਾਂ 'ਚ 24 ਅਰਧ ਸੈਂਕੜੇ ਲਗਾਏ। ਉਸਦੇ ਨਾਮ 368 ਚੌਕੇ ਅਤੇ 257 ਛੱਕੇ ਹਨ। ਧੋਨੀ ਤੋਂ ਬਾਅਦ, ਮੁੰਬਈ ਇੰਡੀਅਨਜ਼ ਦੇ ਰੋਹਿਤ ਸ਼ਰਮਾ ਨੇ 260 ਮੈਚ ਖੇਡੇ।
 


author

DILSHER

Content Editor

Related News