ਧੋਨੀ ਮੇਰਾ ਪਸੰਦੀਦਾ ਬੱਲੇਬਾਜ਼ੀ ਸਾਂਝੇਦਾਰੀ : ਪੰਤ
Wednesday, Jul 15, 2020 - 11:32 PM (IST)
ਨਵੀਂ ਦਿੱਲੀ– ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਹੈ ਕਿ ਟੀਮ ਦਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਉਸਦਾ ਪਸੰਦੀਦਾ ਬੱਲੇਬਾਜ਼ੀ ਸਾਂਝੇਦਾਰੀ ਹੈ। 22 ਸਾਲਾ ਪੰਤ ਨੇ ਕਿਹਾ ਕਿ ਧੋਨੀ ਕੋਲ ਅਜਿਹੀ ਯੋਜਨਾ ਹੁੰਦੀ ਹੈ, ਜਿਸ ਨਾਲ ਉਸਦੇ ਨਾਲ ਬੱਲੇਬਾਜ਼ੀ ਕਰ ਰਹੇ ਬੱਲੇਬਾਜ਼ ਨੂੰ ਆਸਾਨੀ ਹੁੰਦੀ ਹੈ। ਪੰਤ ਨੇ ਆਈ. ਪੀ. ਐੱਲ. ਟੀਮ ਦੀ ਟੀਮ ਦਿੱਲੀ ਕੈਪੀਟਲਸ ਦੇ ਨਾਲ ਆਨਲਾਈਨ ਚਰਚਾ ਕਰਦੇ ਹੋਏ ਕਿਹਾ,''ਮਾਹੀ ਭਰਾ ਨਾਲ ਬੱਲੇਬਾਜ਼ੀ ਕਰਨ ਦਾ ਮੈਨੂੰ ਘੱਟ ਹੀ ਮੌਕਾ ਮਿਲਿਆ ਹੈ ਪਰ ਜੇਕਰ ਤੁਸੀਂ ਧੋਨੀ ਦੇ ਨਾਲ ਬੱਲੇਬਾਜ਼ੀ ਕਰਦੇ ਹੋ ਤਾਂ ਚੀਜ਼ਾਂ ਆਸਾਨ ਹੋ ਜਾਂਦੀਆਂ ਹਨ। ਉਸਦੇ ਕੋਲ ਯੋਜਨਾ ਹੁੰਦੀ ਹੈ ਤੇ ਤੁਹਾਨੂੰ ਸਿਰਫ ਉਸਦੀ ਪਾਲਣਾ ਕਰਨੀ ਪੈਂਦੀ ਹੈ। ਟੀਚੇ ਦਾ ਪਿੱਛਾ ਕਰਨ ਦੌਰਾਨ ਉਸਦਾ ਦਿਮਾਗ ਬਿਹਤਰੀਨ ਤਰੀਕੇ ਨਾਲ ਕੰਮ ਕਰਦਾ ਹੈ।''
ਉਸ ਨੇ ਕਿਹਾ,''ਵਿਰਾਟ ਭਰਾ ਜਾਂ ਰੋਹਿਤ ਭਰਾ ਵਰਗੇ ਕਿਸੇ ਵੀ ਸੀਨੀਅਰ ਖਿਡਾਰੀ ਨਾਲ ਜਦੋਂ ਤੁਸੀਂ ਬੱਲੇਬਾਜ਼ੀ ਕਰਦੇ ਹੋ ਤਾਂ ਇਹ ਆਪਣੇ ਆਪ ਵਿਚ ਇਕ ਵੱਖਰਾ ਤਜਰਬਾ ਹੁੰਦਾ ਹੈ। ਜੇਕਰ ਆਈ. ਪੀ. ਐੱਲ. ਵਿਚ ਵੀ ਮੈਂ ਸ਼੍ਰੇਅਸ ਅਈਅਰ ਨਾਲ ਬੱਲੇਬਾਜ਼ੀ ਕਰਦਾ ਹਾਂ ਤਾਂ ਸਾਡੇ ਵਿਚਾਲੇ ਵੱਖਰੀ ਕੈਮਿਸਟ੍ਰੀ ਰਹਿੰਦੀ ਹੈ।