ਧੋਨੀ ਦਾ ਭਾਵੁਕ ਬਿਆਨ ਆਇਆ ਸਾਹਮਣੇ, ਬਸ ਆਪਣੀਆਂ ਭਾਵਨਾਵਾਂ ''ਤੇ ਰੱਖਦਾ ਹਾਂ ਕਾਬੂ

10/16/2019 5:47:52 PM

ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਭਾਵਨਾਵਾਂ ਨੂੰ ਜ਼ਾਹਿਰ ਨਹੀਂ ਕਰਦੇ ਪਰ ਇਸ ਸਾਬਕਾ ਕਪਤਾਨ ਨੇ ਕਿਹਾ ਕਿ ਉਹ ਵੀ ਆਮ ਵਿਅਕਤੀ ਦੀ ਤਰ੍ਹਾਂ ਹੀ ਸੋਚਦੇ ਹਨ ਪਰ ਬਸ ਨਾਂ-ਪੱਖੀ ਵਿਚਾਰਾਂ 'ਤੇ ਕਾਬੂ ਰੱਖਣ ਦੇ ਮਾਮਲੇ ਵਿਚ ਉਹ ਕਿਸੇ ਹੋਰ ਦੀ ਤੁਲਨਾ ਵਿਚ ਬਿਹਤਰ ਹਨ। ਆਪਣੇ ਸ਼ਾਂਤ ਸੁਭਾਅ ਕਾਰਨ ਉਸ ਨੇ ਭਾਰਤੀ ਕ੍ਰਿਕਟ ਵਿਚ 'ਕੈਪਟਨ ਕੂਲ' ਦਾ ਤਮਗਾ ਮਿਲਾ ਪਰ 2 ਵਾਰ ਵਰਲਡ ਚੈਂਪੀਅਨ ਟੀਮ ਦੀ ਅਗਵਾਈ ਕਰਨ ਵਾਲੇ ਇਸ ਵਿਕਟਕੀਪਰ ਬੱਲੇਬਾਜ਼ ਨੇ ਕਿਹਾ ਕਿ ਜਿੱਤ ਅਤੇ ਹਰ ਹਾਰ ਦੌਰਾਨ ਭਾਵਨਾਵਾਂ ਉਸ 'ਤੇ ਵੀ ਹਾਵੀ ਰਹੀਆਂ ਹਨ।

ਧੋਨੀ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਮੈਂ ਵੀ ਆਮ ਵਿਅਕਤੀ ਹਾਂ ਪਰ ਕਿਸੇ ਹੋਰ ਦੀ ਤੁਲਨਾ ਵਿਚ ਆਪਣੀਆਂ ਭਾਵਨਾਵਾਂ ਨੂੰ ਬਿਹਤਰ ਤਰੀਕੇ ਨਾਲ ਕਾਬੂ ਰੱਖਦਾ ਹਾਂ।'' ਜੁਲਾਈ ਵਿਚ ਵਰਲਡ ਕੱਪ ਸੈਮੀਫਾਈਨਲ ਵਿਚ ਭਾਰਤ ਦੀ ਹਾਰ ਤੋਂ ਬਾਅਦ ਧੋਨੀ ਦੇ ਭਵਿੱਖ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ। ਉਸ ਨੇ ਫਿਲਹਾਲ ਕ੍ਰਿਕਟ ਤੋਂ ਕੁਝ ਸਮੇਂ ਲਈ ਆਰਾਮ ਲਿਆ ਹੈ। ਧੋਨੀ ਨੇ ਉਲਟ ਹਾਲਾਤਾਂ ਤੋਂ ਬਚਣ ਦੇ ਸਬੰਧ ਵਿਚ ਕਿਹਾ, ''ਹਰ ਕਿਸੇ ਦੀ ਤਰ੍ਹਾਂ ਮੈਨੂੰ ਵੀ ਨਿਰਾਸ਼ਾ ਹੁੰਦੀ ਹੈ। ਕਈ ਵਾਰ ਮੈਨੂੰ ਵੀ ਗੁੱਸਾ ਆਉਂਦਾ ਹੈ ਪਰ ਮਹੱਤਵਪੂਰਨ ਇਹ ਹੈ ਕਿ ਇਨ੍ਹਾਂ ਵਿਚੋਂ ਕੋਈ ਵੀ ਭਾਵਨਾ ਰਚਨਾਤਮਕ ਨਹੀਂ ਹੈ।''

ਇਸ 38 ਸਾਲਾ ਖਿਡਾਰੀ ਨੇ ਕਿਹਾ ਕਿ ਸਮੱਸਿਆਵਾਂ ਦਾ ਜਾਲ ਬੁਣਨ ਦੀ ਵਜਾਏ ਉਸਦਾ ਹਲ ਲੱਭਣਾ ਉਸ ਦੇ ਲਈ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ। ਇਨ੍ਹਾਂ ਭਾਵਨਾਵਾਂ ਦੀ ਤੁਲਨਾ ਵਿਚ ਅਜੇ ਕੀ ਕਰਨਾ ਚਾਹੀਦੈ ਇਹ ਜ਼ਿਆਦਾ ਜ਼ਰੂਰੀ ਹੈ। ਅਗਲੀ ਕੀ ਚੀਜ਼ ਹੈ ਜਿਸ ਦੀ ਮੈਂ ਯੋਜਨਾ ਬਣਾ ਸਕਦਾ ਹਾਂ। ਉਹ ਅਗਲਾ ਵਿਅਕਤੀ ਕੌਣ ਹੈ ਜਿਸ ਦਾ ਮੈਂ ਇਸਤੇਮਾਲ ਕਰ ਸਕਦਾ ਹਾਂ। ਇਕ ਵਾਰ ਮੈਂ ਜਦੋਂ ਇਹ ਸੋਚਣ ਲੱਗ ਜਾਂਦਾ ਹਾਂ ਤਾਂ ਫਿਰ ਆਪਣੀਆਂ ਭਾਵਨਾਵਾਂ ਨੂੰ ਬਿਹਤਰ ਤਰੀਕੇ ਨਾਲ ਕਾਬੂ ਕਰ ਲੈਂਦਾ ਹਾਂ।