IPL ਵਿਚਾਲੇ ਧੋਨੀ ਨੇ ਬੱਲਾ ਛੱਡ ਚੁੱਕ ਲਈ ਬੰਦੂਕ! ਬਲੈਕ ਕੈਟ ਕਮਾਂਡੋ ਨਾਲ ਕਰਦੇ ਦਿਖੇ ਨਿਸ਼ਨੇਬਾਜ਼ੀ
Monday, May 18, 2026 - 01:11 AM (IST)
ਸਪੋਰਟਸ ਡੈਸਕ : ਆਈ.ਪੀ.ਐਲ. (IPL) 2026 ਦੇ ਸੀਜ਼ਨ ਦੌਰਾਨ ਜਿੱਥੇ ਪ੍ਰਸ਼ੰਸਕ ਮੈਦਾਨ 'ਤੇ ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਉੱਥੇ ਹੀ ਧੋਨੀ ਚੇਨਈ 'ਚ ਕਮਾਂਡੋਜ਼ ਨਾਲ ਬੰਦੂਕ ਚਲਾਉਂਦੇ ਨਜ਼ਰ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਲੱਗੀ ਸੱਟ ਕਾਰਨ ਧੋਨੀ ਹੁਣ ਤੱਕ ਚੇਨਈ ਸੁਪਰ ਕਿੰਗਜ਼ (CSK) ਲਈ ਇੱਕ ਵੀ ਮੈਚ ਨਹੀਂ ਖੇਡ ਸਕੇ ਹਨ।
Dhoni Latest ❤️ pic.twitter.com/Lv9cL7YMJB
— MS (@THALAA7781) May 17, 2026
ਧੋਨੀ ਚੇਨਈ ਵਿੱਚ ਦੇਸ਼ ਦੀ ਪ੍ਰਸਿੱਧ ਸਪੈਸ਼ਲ ਫੋਰਸ ਯੂਨਿਟ ਨੈਸ਼ਨਲ ਸਕਿਉਰਟੀ ਗਾਰਡ (NSG) ਦੇ ਰੀਜਨਲ ਸੈਂਟਰ ਪਹੁੰਚੇ ਸਨ, ਜਿਨ੍ਹਾਂ ਨੂੰ 'ਬਲੈਕ ਕੈਟ' ਕਮਾਂਡੋਜ਼ ਵਜੋਂ ਜਾਣਿਆ ਜਾਂਦਾ ਹੈ। ਸੈਨਾ ਪ੍ਰਤੀ ਆਪਣੇ ਜਨੂੰਨ ਲਈ ਜਾਣੇ ਜਾਂਦੇ ਧੋਨੀ, ਜੋ ਖੁਦ ਪੈਰਾਸ਼ੂਟ ਰੈਜੀਮੈਂਟ ਵਿੱਚ ਆਨਰੇਰੀ ਲੈਫਟੀਨੈਂਟ ਕਰਨਲ ਹਨ, ਨੇ ਇਸ ਦੌਰਾਨ ਮਸ਼ੀਨ ਗਨ ਫੜ ਕੇ ਨਿਸ਼ਾਨੇਬਾਜ਼ੀ ਕੀਤੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਪੂਰੇ ਜੋਸ਼ ਵਿੱਚ ਨਜ਼ਰ ਆ ਰਹੇ ਹਨ।
Dhoni got bored with cricket
— MS (@THALAA7781) May 17, 2026
Now It's time to play with Guns🥶💥🔥🔥 pic.twitter.com/cySBrYkBYI
ਚੇਨਈ ਸੁਪਰ ਕਿੰਗਜ਼ ਨੇ ਹੁਣ ਤੱਕ 12 ਮੈਚ ਖੇਡ ਲਏ ਹਨ ਪਰ ਧੋਨੀ ਕਿਸੇ ਵੀ ਮੈਚ ਦਾ ਹਿੱਸਾ ਨਹੀਂ ਬਣੇ। ਹਾਲਾਂਕਿ, ਉਹ ਲਗਾਤਾਰ ਪ੍ਰੈਕਟਿਸ ਸੈਸ਼ਨਾਂ ਵਿੱਚ ਸ਼ਾਮਲ ਹੋ ਰਹੇ ਹਨ। ਹੁਣ ਉਮੀਦ ਜਤਾਈ ਜਾ ਰਹੀ ਹੈ ਕਿ 18 ਮਈ ਨੂੰ ਸਨਰਾਈਜ਼ਰਸ ਹੈਦਰਾਬਾਦ ਵਿਰੁੱਧ ਚੇਨਈ ਵਿੱਚ ਹੋਣ ਵਾਲੇ ਅਹਿਮ ਮੁਕਾਬਲੇ ਵਿੱਚ ਧੋਨੀ ਮੈਦਾਨ 'ਤੇ ਉਤਰ ਸਕਦੇ ਹਨ। ਦੱਸ ਦੇਈਏ ਕਿ ਪੰਜ ਵਾਰ ਦੀ ਚੈਂਪੀਅਨ ਚੇਨਈ ਲਈ ਇਹ ਮੈਚ ਜਿੱਤਣਾ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਬੇਹੱਦ ਜ਼ਰੂਰੀ ਹੈ।
