ਆਈ. ਪੀ. ਐੱਲ. ਦਾ ਪਹਿਲਾ ਅਨਕੈਪਡ ਕਪਤਾਨ ਬਣਿਆ ਧੋਨੀ
Saturday, Apr 12, 2025 - 12:33 PM (IST)

ਸਪੋਰਟਸ ਡੈਸਕ- ਕੌਮਾਂਤਰੀ ਕਰੀਅਰ ਤੋਂ 2019 ਵਿਚ ਸੰਨਿਆਸ ਲੈਣ ਵਾਲਾ ਐੱਮ.ਐੱਸ. ਧੋਨੀ ਬੀ. ਸੀ. ਸੀ. ਆਈ. ਦੀ ਕਰਾਰ ਲਿਸਟ ਵਿਚ ਨਾ ਹੋਣ ਕਾਰਨ ਆਈ. ਪੀ. ਐੱਲ. ਵਿਚ ਅਨਕੈਪਡ ਖਿਡਾਰੀ ਦੇ ਤੌਰ ’ਤੇ ਸ਼ਾਮਲ ਹੋਇਆ ਹੈ। ਉਹ ਹੁਣ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰਨ ਦੌਰਾਨ ਆਈ. ਪੀ. ਐੱਲ. ਇਤਿਹਾਸ ਦਾ ਪਹਿਲਾ ਅਨਕੈਪਡ ਖਿਡਾਰੀ ਵੀ ਬਣ ਗਿਆ ਹੈ। ਇਹ ਹੀ ਨਹੀਂ, 43 ਸਾਲ ਤੇ 278 ਦਿਨ ਦੀ ਉਮਰ ਦੇ ਨਾਲ ਉਹ ਆਈ. ਪੀ. ਐੱਲ. ਇਤਹਾਸ ਦਾ ਸਭ ਤੋਂ ਉਮਰਦ੍ਰਾਜ਼ ਕਪਤਾਨ ਵੀ ਬਣ ਗਿਆ ਹੈ।