2 ਬੱਚਿਆਂ ਦੀ ਮਾਂ ਨਾਲ ਕੀਤਾ ਹੈ ਧਵਨ ਨੇ ਵਿਆਹ

02/16/2018 4:15:11 AM

ਜਲੰਧਰ — ਟੀਮ ਇੰਡੀਆ ਦੇ ਗੱਬਰ ਯਾਨੀ ਸ਼ਿਖਰ ਧਵਨ ਨੇ ਆਪਣੇ ਤੋਂ 10 ਸਾਲ ਵੱਡੀ ਤੇ 2 ਬੱਚਿਆਂ ਦੀ ਮਾਂ ਮੁੱਕੇਬਾਜ਼ ਆਇਸ਼ਾ ਨਾਲ 2012 ਵਿਚ ਵਿਆਹ ਕੀਤਾ ਸੀ। ਧਵਨ ਨੇ ਪਹਿਲੀ ਵਾਰ ਆਇਸ਼ਾ ਨੂੰ ਫੇਸਬੁੱਕ 'ਤੇ ਦੇਖਿਆ ਸੀ। ਤਦ ਹਰਭਜਨ ਵੀ ਉਸਦੇ ਨਾਲ ਸੀ। ਧਵਨ ਨੇ ਫ੍ਰੈਂਡ ਰਿਕਵੈਸਟ ਭੇਜੀ, ਜਿਸ ਨੂੰ ਆਸਟ੍ਰੇਲੀਆ ਵਿਚ ਰਹਿੰਦੀ ਆਈਸ਼ਾ ਨੇ ਐਕਸੈਪਟ ਕਰ ਲਿਆ। ਫਿਰ ਫੇਸਬੁੱਕ 'ਤੇ ਦੋਵਾਂ ਦੀ ਗੱਲ ਹੌਲੀ-ਹੌਲੀ ਸ਼ੁਰੂ ਹੋ ਗਈ ਤੇ ਗੱਲ ਡੂੰਘੀ ਦੋਸਤੀ ਤੱਕ ਜਾ ਪਹੁੰਚੀ। ਦੋਵੇਂ ਹਰ ਗੱਲ ਇਕ-ਦੂਜੇ ਨਾਲ ਸਾਂਝੀ ਕਰਦੇ ਸਨ। ਰੋਜ਼ ਗੱਲਾਂ ਦਾ ਦੌਰ ਕੁਝ ਅਜਿਹਾ ਚੱਲਿਆ ਕਿ ਗੱਲ ਵਿਆਹ ਤੱਕ ਜਾ ਪਹੁੰਚੀ।


ਧਵਨ ਨੇ ਇਸ ਗੱਲ ਦੀ ਪ੍ਰਵਾਹ ਨਹੀਂ ਕੀਤੀ ਕਿ ਆਇਸ਼ਾ ਉਸ ਤੋਂ 10 ਸਾਲ ਵੱਡੀ ਹੈ। ਉਸਦੇ ਪ੍ਰਪੋਜ਼ 'ਤੇ ਆਇਸ਼ਾ ਨੇ ਵੀ ਹਾਂ ਕਰ ਦਿੱਤੀ ਪਰ ਤਦ ਧਵਨ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚੋਂ ਲੰਘ ਰਿਹਾ ਸੀ, ਅਜਿਹੇ ਵਿਚ ਉਸ ਨੇ ਵਿਆਹ ਲਈ ਆਇਸ਼ਾ ਤੋਂ ਥੋੜ੍ਹਾ ਸਮਾਂ ਮੰਗਿਆ। ਇਸ ਵਿਚਾਲੇ ਇਕ ਖਬਰ ਇਹ ਵੀ ਆਈ ਕਿ ਧਵਨ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਹਨ ਪਰ ਹੌਲੀ-ਹੌਲੀ ਸਾਰੇ ਮੰਨ ਗਏ। ਆਖਿਰ 2012 ਦੇ ਅਕਤੂਬਰ ਮਹੀਨੇ ਵਿਚ ਦੋਵੇਂ ਵਿਆਹ ਬੰਧਨ ਵਿਚ ਬੱਝ ਗਏ। ਆਇਸ਼ਾ ਤੋਂ ਧਵਨ ਦਾ ਇਕ ਬੇਟਾ ਜ਼ੋਰਾਵਾਰ ਵੀ ਹੈ, ਜਿਸ ਦਾ ਜਨਮ 2014 ਵਿਚ ਹੋਇਆ ਸੀ।