ਐਕਟਿੰਗ 'ਚ ਅਕਸ਼ੇ ਕੁਮਾਰ ਤੋਂ ਘੱਟ ਨਹੀਂ ਹਨ ਧਵਨ, Video ਪੋਸਟ ਕਰ ਦਿਖਾਇਆ ਹੁਨਰ

11/09/2019 12:22:21 PM

ਨਵੀਂ ਦਿੱਲੀ : ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਦੀ ਸਲਾਮੀ ਜੋੜੀ ਦੁਨੀਆ ਦੀ ਸਭ ਤੋਂ ਖਤਰਨਾਕ ਜੋੜੀ ਮੰਨੀ ਜਾਂਦੀ ਹੈ। ਬੰਗਲਾਦੇਸ਼ ਖਿਲਾਫ ਰਾਜਕੋਟ ਟੀ-20 ਵਿਚ ਇਸ ਜੌੜੀ ਦੀ ਸ਼ਾਨਦਾਰ ਸਾਂਝੇਦਾਰੀ ਦੇ ਦਮ 'ਤੇ ਟੀਮ ਇੰਡੀਆ ਨੇ ਮਹਿਮਾਨ ਟੀਮ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ ਹੈ। ਦੱਸ ਦਈਏ ਕਿ ਇਸ ਸੀਰੀਜ਼ ਦਾ ਪਹਿਲਾ ਮੈਚ ਬੰਗਲਾਦੇਸ਼ ਨੇ ਜਿੱਤਿਆ ਸੀ ਅਤੇ ਦੂਜੇ ਮੈਚ ਵਿਚ ਵਾਪਸੀ ਕਰਦਿਆਂ ਟੀਮ ਇੰਡੀਆ ਨੇ ਵੱਡੇ ਫਰਕ ਨਾ ਬੰਗਲਾਦੇਸ਼ ਨੂੰ ਹਰਾਇਆ ਸੀ। ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਕਾਫੀ ਉਤਸ਼ਾਹਿਤ ਦਿਸ ਰਹੀ ਹੈ।

ਧਵਨ ਨੇ ਕੀਤੀ ਅਕਸ਼ੇ ਕੁਮਾਰ ਦੀ ਐਕਟਿੰਗ
ਜਿੱਥੇ ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਕਾਫੀ ਉਤਸ਼ਾਹਿਤ ਦਿਸ ਰਹੀ ਹੈ ਉੱਥੇ ਹੀ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਖਲੀਲ ਅਹਿਮਦ ਅਤੇ ਯੁਜਵੇਂਦਰ ਚਾਹਲ ਨਾਲ ਦਿਸ ਰਹੇ ਹਨ। ਇਸ ਵੀਡੀਓ ਵਿਚ ਧਵਨ ਨੇ ਆਪਣੀ ਦਮਦਾਰ ਐਕਟਿੰਗ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ ਹੈ। ਧਵਨ ਨੇ ਆਪਣੀ ਅਦਾਕਾਰੀ ਨਾਲ ਇਹ ਸਾਬਤ ਕਰ ਦਿੱਤਾ ਕਿ ਉਹ ਮਸ਼ਹੂਰ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਤੋਂ ਇਸ ਮਾਮਲੇ ਵਿਚ ਘੱਟ ਨਹੀਂ ਹੈ।

ਦੇਖੋ ਵੀਡੀਓ :

 
 
 
 
 
View this post on Instagram
 
 
 
 
 
 
 
 
 

Bala ke side effects 😂 @akshaykumar @khaleelahmed13 @yuzi_chahal23

A post shared by Shikhar Dhawan (@shikhardofficial) on Nov 7, 2019 at 11:29pm PST


ਧਵਨ ਨੇ ਇਸ ਵੀਡੀਓ ਵਿਚ ਅਕਸ਼ੇ ਕੁਮਾਰ ਦੀ ਹਾਲ ਹੀ 'ਚ ਆਈ ਹਾਊਸਫੁਲ 4 ਫਿਲਮ ਦੇ ਬਾਲਾ ਦੇ ਕਿਰਦਾਰ ਦੀ ਨਕਲ ਕਰਦੇ ਦਿਸ ਰਹੇ ਹਨ। ਫਿਲਮ ਵਿਚ ਇਸ ਰੋਲ ਨੂੰ ਅਕਸ਼ੇ ਕੁਮਾਰ ਨੇ ਨਿਭਾਇਆ ਹੈ। ਖਾਣੇ ਦੇ ਟੇਬਲ 'ਤੇ ਉਸ ਦੇ ਨਾਲ ਬੈਠੇ ਖਲੀਲ ਅਹਿਮਦ ਧਵਨ ਨੂੰ ਪੁੱਛਦੇ ਹਨ ਕਿ ਰੋਹਿਤ ਭਾਜੀ ਨੇ ਜੋ ਗਲਬਜ਼ ਦਿੱਤੇ ਸੀ ਉਹ ਕਿੱਥੇ ਹਨ। ਧਵਨ ਇਸ ਦਾ ਜਵਾਬ ਦੇਣ ਹੀ ਵਾਲੇ ਸੀ ਕਿ ਯੁਜਵੇਂਦਰ ਚਾਹਲ ਨੇ ਕਟੋਰੇ ਅਤੇ ਚਮਚ ਨਾਲ ਉਸ ਦੇ ਕੰਨ ਦੋ ਕੋਲ ਘੰਟੀ ਵਜਾ ਦਿੱਤੀ ਅਤੇ ਧਵਨ ਸਭ ਕੁਝ ਭੁੱਲ ਗਏ। ਇਸ ਤੋਂ ਬਾਅਦ ਖਲੀਲ ਕੁਝ ਹੋਰ ਸਵਾਲ ਪੁੱਛਦੇ ਹਨ ਅਤੇ ਇਕ ਵਾਰ ਫਿਰ ਘੰਟੀ ਵਜਦਿਆਂ ਧਵਨ ਸਭ ਕੁਝ ਭੁੱਲ ਜਾਂਦੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਲੋਕ ਕਾਫੀ ਪਸੰਦ ਕਰ ਰਹੇ ਹਨ।

ਭੁਵਨੇਸ਼ਵਰ ਨੇ ਕੀਤਾ ਟ੍ਰੋਲ

ਹਾਲਾਂਕਿ ਇਸ ਵੀਡੀਓ 'ਤੇ ਧਵਨ ਨੂੰ ਉਸ ਦੀ ਟੀਮ ਦੇ ਸਾਥੀ ਭੁਵਨੇਸ਼ਵਰ ਕੁਮਾਰ ਨੇ ਟ੍ਰੋਲ ਕਰ ਦਿੱਤਾ ਹੈ। ਧਵਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕਿਹਾ ਕਿ ਬਾਲਾ ਦੇ ਸਾਈਡ ਇਫੈਕਟ। ਭੁਵਨੇਸ਼ਵ ਕੁਮਾਰ ਨੇ ਧਵਨ ਨੂੰ ਟ੍ਰੋਲ ਕਰਦਿਆਂ ਕੁਮੈਂਟ ਕੀਤਾ ਕਿ ਐਕਟਿੰਗ ਦੀ ਕੀ ਜ਼ਰੂਰਤ ਹੈ, ਇਹ ਤਾਂ ਨੈਚੁਰਲ ਹੈ। ਫਿਲਹਾਲ ਟੀਮ ਇੰਡੀਆ ਦਾ ਪੂਰਾ ਧਿਆਨ ਤੀਜੇ ਟੀ-20 ਮੈਚ 'ਤੇ ਹੈ, ਜੋ ਐਤਵਾਰ ਨੂੰ ਖੇਡਿਆ ਜਾਵੇਗਾ।