ਲਗਾਤਾਰ ਟੀਮਾਂ ਬਦਲਣਾ ਇਕ ਵੱਡੀ ਚੁਣੌਤੀ ; ਦੇਵਦੱਤ ਪਡੀਕਲ
Tuesday, Apr 08, 2025 - 03:38 PM (IST)

ਸਪੋਰਟਸ ਡੈਸਕ- ਨੌਜਵਾਨ ਬੱਲੇਬਾਜ਼ ਦੇਵਦੱਤ ਪਡੀਕਲ ਦਾ ਮੰਨਣਾ ਹੈ ਕਿ ਲਗਾਤਾਰ ਫ੍ਰੈਂਚਾਇਜ਼ੀ ਬਦਲਣਾ ਉਸ ਲਈ ਇੱਕ ਵੱਡੀ ਚੁਣੌਤੀ ਸੀ ਅਤੇ ਇਸੇ ਕਰ ਕੇ ਉਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿੱਚ ਇੱਕ ਕ੍ਰਿਕਟਰ ਵਜੋਂ ਆਪਣੇ ਆਪ ਨੂੰ ਸਥਾਪਤ ਕਰਨ ਵਿੱਚ ਤਿੰਨ ਤੋਂ ਚਾਰ ਸਾਲ ਲੱਗ ਗਏ।
ਪਡੀਕਲ ਨੇ ਆਪਣਾ ਆਈ.ਪੀ.ਐੱਲਸ ਕਰੀਅਰ 2020 ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (ਆਰ.ਸੀ.ਬੀ.) ਲਈ ਸ਼ੁਰੂ ਕੀਤਾ ਸੀ। ਆਰ.ਸੀ.ਬੀ. ਵਿੱਚ ਦੋ ਸਾਲ ਬਿਤਾਉਣ ਤੋਂ ਬਾਅਦ ਉਹ ਅਗਲੇ ਦੋ ਸਾਲਾਂ ਲਈ ਰਾਜਸਥਾਨ ਰਾਇਲਜ਼ ਨਾਲ ਜੁੜੇ ਰਹੇ। ਇਹ ਖੱਬੇ ਹੱਥ ਦਾ ਬੱਲੇਬਾਜ਼ 2024 ਵਿੱਚ ਲਖਨਊ ਸੁਪਰ ਜਾਇੰਟਸ ਨਾਲ ਜੁੜਿਆ ਹੋਇਆ ਸੀ ਪਰ ਹੁਣ ਮੌਜੂਦਾ ਸੀਜ਼ਨ ਵਿੱਚ ਉਹ ਆਰ.ਸੀ.ਬੀ. ਵਿੱਚ ਵਾਪਸ ਆ ਗਿਆ ਹੈ।
ਇਹ ਵੀ ਪੜ੍ਹੋ- ਟਰੰਪ ਦੀਆਂ ਨੀਤੀਆਂ ਤੋਂ ਅਮਰੀਕੀ ਵੀ ਆਏ ਤੰਗ, ਸੋਸ਼ਲ ਮੀਡੀਆ 'ਤੇ ਕੱਢ ਰਹੇ ਭੜਾਸ
ਪਡਿੱਕਲ ਨੇ ਸੋਮਵਾਰ ਨੂੰ ਮੁੰਬਈ ਇੰਡੀਅਨਜ਼ 'ਤੇ ਆਰ.ਸੀ.ਬੀ. ਦੀ 12 ਦੌੜਾਂ ਦੀ ਜਿੱਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਤੋਂ ਬਾਅਦ ਕਿਹਾ, "ਜਦੋਂ ਤੁਸੀਂ ਕਿਸੇ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਨਹੀਂ ਕਰ ਪਾਉਂਦੇ ਤਾਂ ਇਹ ਯਕੀਨੀ ਤੌਰ 'ਤੇ ਚੁਣੌਤੀਪੂਰਨ ਹੁੰਦਾ ਹੈ।"
ਉਨ੍ਹਾਂ ਅੱਗੇ ਕਿਹਾ, ''ਜਦੋਂ ਮੈਂ 21 ਸਾਲਾਂ ਦਾ ਸੀ ਤਾਂ ਮੈਂ ਆਰ.ਸੀ.ਬੀ. ਵਿੱਚ ਸੀ ਅਤੇ ਉਸ ਤੋਂ ਬਾਅਦ ਮੈਨੂੰ ਇੱਕ ਹੋਰ ਫਰੈਂਚਾਇਜ਼ੀ ਟੀਮ ਵਿੱਚ ਸ਼ਾਮਲ ਹੋਣਾ ਪਿਆ। ਇਹ ਥੋੜ੍ਹੀ ਜਿਹੀ ਅਸਹਿਜ ਸਥਿਤੀ ਹੈ। ਮੈਨੂੰ ਆਪਣੇ ਆਪ 'ਤੇ ਬਹੁਤਾ ਭਰੋਸਾ ਨਹੀਂ ਸੀ ਅਤੇ ਮੈਨੂੰ ਆਈ.ਪੀ.ਐੱਲ. ਵਿੱਚ ਇੱਕ ਕ੍ਰਿਕਟਰ ਦੇ ਰੂਪ ਵਿੱਚ ਆਪਣੀ ਪਛਾਣ ਬਣਾਉਣ ਵਿੱਚ ਤਿੰਨ-ਚਾਰ ਸਾਲ ਲੱਗ ਗਏ। ਇਹ ਇੰਨਾ ਸੌਖਾ ਨਹੀਂ ਹੈ। ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋ, ਪਰ ਕਈ ਵਾਰ ਇਹ ਕੰਮ ਨਹੀਂ ਕਰਦਾ।''
ਇਹ ਵੀ ਪੜ੍ਹੋ- ਟਰੇਨ 'ਚ ਕਰਦੇ ਹੋ ਸਫ਼ਰ ਤਾਂ ਹੋ ਜਾਓ ਸਾਵਧਾਨ ! ਹੋਸ਼ ਉਡਾ ਦੇਵੇਗੀ ਇਹ ਖ਼ਬਰ, GRP ਨੇ ਖ਼ੁਦ ਦਿੱਤੀ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e