ਨਹੀਂ ਦੇਖ ਸਕੋਗੇ ਭਾਰਤ-ਪਾਕਿ ਦਾ ਮਹਾਮੁਕਾਬਲਾ ! ਉੱਠੀ Live Telecast ਰੋਕਣ ਦੀ ਮੰਗ
Sunday, Aug 24, 2025 - 01:13 PM (IST)

ਸਪੋਰਟਸ ਡੈਸਕ– 9 ਅਗਸਤ ਤੋਂ ਯੂ. ਏ. ਈ. (ਸੰਯੁਕਤ ਅਮੀਰਾਤ) ਵਿਚ ਸ਼ੁਰੂ ਹੋਣ ਵਾਲੇ ਟੀ-20 ਏਸ਼ੀਆ ਕੱਪ ਲਈ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਇਸ ਟੂਰਨਾਮੈਂਟ ਨੂੰ 9ਵੀਂ ਵਾਰ (ਵਨ ਡੇ ਤੇ ਟੀ-20 ਦੇ ਰੂਪ ਵਿਚ) ਜਿੱਤਣ ਦੀ ਕੋਸ਼ਿਸ਼ ਕਰੇਗਾ ਪਰ ਇਸ ਟੂਰਨਾਮੈਂਟ ਵਿਚ 14 ਸਤੰਬਰ ਨੂੰ ਪਾਕਿਸਤਾਨ ਵਿਰੁੱਧ ਹੋਣ ਵਾਲੇ ਲੀਗ ਮੁਕਾਬਲੇ ਤੋਂ ਪਹਿਲਾਂ ਦੇਸ਼ ਵਿਚ ਵੱਡਾ ਵਿਵਾਦ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: AI ਨਾਲ ਪਿਆਰ ਦੀਆਂ ਪੀਂਘਾਂ ਪਾ ਬੈਠਾ 76 ਸਾਲਾ ਬਜ਼ੁਰਗ, ਅਸਲੀ ਔਰਤ ਸਮਝ ਜਦੋਂ ਗਿਆ ਮਿਲਣ ਤਾਂ..
ਜ਼ਿਕਰਯੋਗ ਹੈ ਕਿ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਾਲ ਹੀ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਸੰਖੇਪ ਸੈਨਿਕ ਟਕਰਾਅ ਹੋਇਆ ਸੀ, ਜਿਸ ਤੋਂ ਬਾਅਦ ਦੇਸ਼ ਵਿਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਅਜਿਹੇ ਵਿਚ ਸਰਕਾਰ ਦੇ ਟੀਮ ਇੰਡੀਆ ਨੂੰ ਪਾਕਿਸਤਾਨ ਵਿਰੁੱਧ ਖੇਡਣ ਦੀ ਮਨਜ਼ੂਰੀ ਦੇਣ ਦੇ ਫੈਸਲੇ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ। ਇੱਥੋਂ ਤੱਕ ਕਿ ਪਾਕਿਸਤਾਨ ਬਿਹਾਰ ਦੇ ਰਾਜਗੀਰ ਵਿਚ ਭਾਰਤ ਦੀ ਮੇਜ਼ਬਾਨੀ ਵਿਚ ਹੋ ਰਹੇ ਹਾਕੀ ਏਸ਼ੀਆ ਕੱਪ ਵਿਚੋਂ ਵੀ ਹਟ ਗਿਆ ਹੈ। ਇਸ ਸਬੰਧ ਵਿਚ ਸੰਸਦ ਵਿਚ ਵੀ ਸਵਾਲ ਉੱਠੇ ਹਨ ਕਿ ਸਰਕਾਰ ਨੂੰ ਪਾਕਿਸਤਾਨ ਵਿਰੁੱਧ ਟੀਮ ਇੰਡੀਆ ਨੂੰ ਖੇਡਣ ਲਈ ਨਹੀਂ ਭੇਜਣਾ ਚਾਹੀਦਾ। ਹਾਲ ਹੀ ਵਿਚ ਸਾਬਕਾ ਕ੍ਰਿਕਟਰਾਂ ਦੀ ਭਾਰਤੀ ਟੀਮ ਨੇ ਵਰਲਡ ਚੈਂਪੀਅਨਸ਼ਿਪ ਆਫ ਲੀਜੈਂਡਸ ਵਿਚ ਪਾਕਿਸਤਾਨ ਵਿਰੁੱਧ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਦੇਸ਼ ਵਿਚ ਕ੍ਰਿਕਟਰਾਂ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਸੀ।
ਇਹ ਵੀ ਪੜ੍ਹੋ: ਵੈੱਬ ਸੀਰੀਜ਼ ਦੇ ਆਖ਼ਰੀ ਸੀਨ ਦੀ ਸ਼ੂਟਿੰਗ ਦੌਰਾਨ ਅਚਾਨਕ ਜ਼ਮੀਨ 'ਤੇ ਡਿੱਗਾ ਡਾਇਰੈਕਟਰ ! ਹੋ ਗਈ ਮੌਤ
ਹੁਣ ਸ਼ਿਵ ਸੈਨਾ ਦੀ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਪਾਕਿਸਤਾਨ ਵਿਰੁੱਧ ਹੋਣ ਵਾਲੇ ਮੁਕਾਬਲੇ ਦਾ ਦੇਸ਼ ਵਿਚ ਸਿੱਧਾ ਪ੍ਰਸਾਰਣ ਰੋਕਣ ਦੀ ਮੰਗ ਕੀਤੀ ਹੈ। ਪ੍ਰਿਯੰਕਾ ਨੇ ਕੇਂਦਰੀ ਸੂਚਨਾ ਤੇ ਉਦਯੋਗਿਕ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਚਿੱਠੀ ਲਿਖ ਕੇ ਕਿਹਾ ਕਿ ਪਹਿਲਗਾਮ ਵਿਚ ਹੋਏ ਹਮਲੇ ਲਈ ਜ਼ਿੰਮੇਵਾਰ ਪਾਕਿਸਤਾਨ ਨਾਲ ਕ੍ਰਿਕਟ ਮੈਚ ਖੇਡਣ ਦਾ ਆਯੋਜਨ ਪੂਰੀ ਤਰ੍ਹਾਂ ਨਾਲ ਨਾਮਨਜ਼ੂਰ ਹੈ ਤੇ ਨਾਲ ਹੀ ਉਸਦਾ ਕਹਿਣਾ ਹੈ ਕਿ ਸਰਕਾਰ ਦੇ ਪਾਕਿਸਤਾਨ ਵਿਰੁੱਧ ਮੈਚ ’ਤੇ ਜ਼ੋਰ ਦੇਣ ਦੀ ਜਿੱਦ ਤੋਂ ਉਹ ਬੇਹੱਦ ਨਿਰਾਸ਼ ਹੈ।
ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ, ਕਿਹਾ- ਮੈਨੂੰ ਸ਼ਰਧਾਂਜਲੀ ਦੇਣੀ ਬੰਦ ਕਰੋ
ਉਸ ਨੇ ਪੱਤਰ ਵਿਚ ਲਿਖਿਆ ਹੈ,‘‘ਭਾਰਤ ਇਸ ਗੱਲ ਤੋਂ ਨਾਰਾਜ਼ ਹੈ ਕਿ ਆਪ੍ਰੇਸ਼ਨ ਸਿੰਦੂਰ ਦੇ ਰਾਹੀਂ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਉਸਦੇ ਨਾਲ ਖੜ੍ਹਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਨੇ ਆਪ੍ਰੇਸ਼ਨ ਸਿੰਦੂਰ ਜਾਰੀ ਰੱਖਣ ਦੀ ਅਪੀਲ ਵੀ ਕੀਤੀ ਹੈ। ਅਜਿਹੇ ਵਿਚ ਪਾਕਿਸਤਾਨ ਦੇ ਨਾਲ ਕੋਈ ਵੀ ਗੱਲਬਾਤ ਇਸ ਸਮਰਥਨ ਦੇ ਨਾਲ ਵਿਸ਼ਵਾਸਘਾਤ ਹੋਵੇਗੀ। ਉਮੀਦ ਹੈ ਕਿ ਤੁਸੀਂ ਭਾਰਤ ਦਾ ਪਹਿਲਾ ਰੁਖ਼ ਅਪਣਾਉਗੇ ਤੇ ਉਹ ਹੀ ਕਰੋਗੇ ਜਿਹੜਾ ਦੇਸ਼ ਆਪਣੀ ਸਰਕਾਰ ਤੋਂ ਉਮੀਦ ਕਰਦਾ ਹੈ। ਭਾਰਤ-ਪਾਕਿ ਮੈਚ ਦੀ ਲਾਈਵ ਸਟ੍ਰੀਮਿੰਗ ਤੇ ਪ੍ਰਸਾਸਣ ਰੋਕਣ ਲਈ ਸੂਚਨਾ ਤੇ ਪ੍ਰਸਾਰਣ ਮੰਤਰੀ ਤੇ ਆਈ. ਈ. ਟੀ. ਨੂੰ ਪੱਤਰ ਲਿਖਿਆ ਹੈ।’’
ਭਾਰਤ-ਪਾਕਿਸਤਾਨ ਵਿਚਾਲੇ ਹੋ ਸਕਦੇ ਨੇ 3 ਮੁਕਾਬਲੇ
ਏਸ਼ੀਆ ਕੱਪ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ 3 ਮੁਕਾਬਲੇ ਖੇਡੇ ਜਾ ਸਕਦੇ ਹਨ। ਪਹਿਲਾ ਮੈਚ 14 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਸੁਪਰ-4 ਹੋਵੇਗਾ। ਦੋਵਾਂ ਦੇ ਸੁਪਰ-4 ਵਿਚ ਪਹੁੰਚਣ ’ਤੇ 21 ਸਤੰਬਰ ਨੂੰ ਦੂਜਾ ਮੁਕਾਬਲਾ ਹੋ ਸਕਦਾ ਹੈ। ਤੀਜਾ ਮੁਕਾਬਲੇ ਤਦ ਹੋਵੇਗਾ ਜੇਕਰ ਦੋਵੇਂ ਟੀਮਾਂ ਫਾਈਨਲ ਵਿਚ ਪਹੁੰਚਦੀਆਂ ਹਨ। ਜੇਕਰ ਅਜਿਹਾ ਸੰਭਵ ਹੁੰਦਾ ਹੈ ਤਾਂ 28 ਸਤੰਬਰ ਨੂੰ ਭਾਰਤ-ਪਾਕਿਸਤਾਨ ਖਿਤਾਬ ਲਈ ਭਿੜ ਸਕਦੇ ਹਨ।
ਇਹ ਵੀ ਪੜ੍ਹੋ: ਮੌਤ ਤੋਂ ਪਹਿਲਾਂ ਅਚਾਨਕ 'ਗਾਇਬ' ਹੋ ਗਈ ਇਹ ਮਾਡਲ, ਅੱਜ ਤੱਕ ਨਹੀਂ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8