ਦੀਕਸ਼ਾ ਕੱਟ ਤੋਂ ਖੁੰਝੀ, ਅਰਾਮਕੋ ਸੀਰੀਜ਼ ''ਚ ਟੀਮ 12ਵੇਂ ਸਥਾਨ ''ਤੇ ਰਹੀ

Sunday, Oct 06, 2024 - 02:13 PM (IST)

ਸ਼ੇਨਜ਼ੇਨ, (ਭਾਸ਼ਾ) ਭਾਰਤੀ ਗੋਲਫਰ ਦੀਕਸ਼ਾ ਡਾਗਰ ਇੱਥੇ ਚਾਰ ਓਵਰ 77 ਦੇ ਇਕ ਹੋਰ ਨਿਰਾਸ਼ਾਜਨਕ ਕਾਰਡ ਨਾਲ ਅਰਾਮਕੋ ਟੀਮ ਸੀਰੀਜ਼ ਵਿਚ ਕਟ ਤੋਂ ਖੁੰਝ ਗਈ। ਪਹਿਲੇ ਦੌਰ 'ਚ ਦੀਕਸ਼ਾ ਨੇ 76 ਦਾ ਕਾਰਡ ਖੇਡਿਆ ਸੀ ਅਤੇ ਕੱਟ ਬਣਾਉਣ ਲਈ ਉਸ ਨੂੰ ਇਸ ਤੋਂ ਘੱਟ ਕਾਰਡ ਖੇਡਣ ਦੀ ਲੋੜ ਸੀ। ਪਰ ਉਹ ਪੰਜ ਬੋਗੀ ਬਣਾ ਕੇ ਸਿਰਫ਼ ਇੱਕ ਬਰਡੀ ਹੀ ਸਕੋਰ ਕਰ ਸਕੀ। ਦੀਕਸ਼ਾ ਦੀ ਟੀਮ 12ਵੇਂ ਸਥਾਨ 'ਤੇ ਰਹੀ, ਜਿਸ ਵਿੱਚ ਉਸਦੇ ਸਾਥੀ ਮੋਆ ਫੋਲਕੇ, ਜਿਨਯੂ ਕਾਓ ਅਤੇ ਡਿੰਗ ਸ਼ਾਮਲ ਹਨ। 


Tarsem Singh

Content Editor

Related News