2030 WC ਫਾਈਨਲ ਦੇ ਮੇਜ਼ਬਾਨ ਦੇਸ਼ ਦਾ ਫੈਸਲਾ ‘ਉਚਿਤ ਸਮੇਂ ਤੇ’ ਲਿਆ ਜਾਵੇਗਾ : ਫੀਫਾ

Saturday, Sep 12, 2026 - 02:04 PM (IST)

2030 WC ਫਾਈਨਲ ਦੇ ਮੇਜ਼ਬਾਨ ਦੇਸ਼ ਦਾ ਫੈਸਲਾ ‘ਉਚਿਤ ਸਮੇਂ ਤੇ’ ਲਿਆ ਜਾਵੇਗਾ : ਫੀਫਾ

ਜ਼ਿਊਰਿਖ- ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਨੇ ਕਿਹਾ ਹੈ ਕਿ 2030 ਵਿਸ਼ਵ ਕੱਪ ਫਾਈਨਲ ਦੀ ਮੇਜ਼ਬਾਨੀ ਮੋਰੱਕੋ ਕਰੇਗਾ ਜਾਂ ਸਪੇਨ, ਇਸ ਬਾਰੇ ਫੈਸਲਾ ‘ਉਚਿਤ ਸਮੇਂ ’ਤੇ’ ਲਿਆ ਜਾਵੇਗਾ। ਮੋਰੱਕੋ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਨੇ ਦਾਅਵਾ ਕੀਤਾ ਸੀ ਕਿ ਇਹ ਮੈਚ ਕਾਸਾਬਲਾਂਕਾ ਦੇ ਗ੍ਰੈਂਡ ਸਟੇਡ ਹਸਨ II ਸਟੇਡੀਅਮ ’ਚ ਖੇਡਿਆ ਜਾਵੇਗਾ, ਜਿਸ ਦਾ ਨਿਰਮਾਣ ਅਜੇ ਵੀ ਚੱਲ ਰਿਹਾ ਹੈ।

ਫੀਫਾ ਨੇ ਅਜੇ ਤੱਕ ਅਧਿਕਾਰਤ ਤੌਰ ’ਤੇ ਇਹ ਐਲਾਨ ਨਹੀਂ ਕੀਤਾ ਹੈ ਕਿ ਕਿਹੜਾ ਦੇਸ਼ ਮੇਜ਼ਬਾਨ ਹੋਵੇਗਾ। ਸਪੇਨ ਨੇ ਹਾਲ ਹੀ ’ਚ ਖਤਮ ਹੋਏ ਵਿਸ਼ਵ ਕੱਪ 2026 ’ਚ ਖਿਤਾਬ ਜਿੱਤਿਆ ਹੈ, ਮੋਰੱਕੋ ਅਤੇ ਸਪੇਨ ਦੇ ਅਧਿਕਾਰੀ ਅਗਲੇ ਫਾਈਨਲ ’ਤੇ ਆਪਣਾ ਦਾਅਵਾ ਠੋਕ ਰਹੇ ਹਨ।


author

Tarsem Singh

Content Editor

Related News