DC vs KKR : ਕੋਲਕਾਤਾ ਨੇ ਟਾਸ ਜਿੱਤ ਕੇ ਦਿੱਲੀ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ, ਦੇਖੋ ਪਲੇਇੰਗ ਇਲੈਵਨ

Friday, May 08, 2026 - 07:08 PM (IST)

DC vs KKR : ਕੋਲਕਾਤਾ ਨੇ ਟਾਸ ਜਿੱਤ ਕੇ ਦਿੱਲੀ ਨੂੰ ਬੱਲੇਬਾਜ਼ੀ ਦਾ ਦਿੱਤਾ ਸੱਦਾ, ਦੇਖੋ ਪਲੇਇੰਗ ਇਲੈਵਨ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 51ਵੇਂ ਮੈਚ ਵਿੱਚ ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਜ਼ (DC) ਅਤੇ ਕੋਲਕਾਤਾ ਨਾਈਟ ਰਾਈਡਰਜ਼ (KKR) ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਸ ਅਹਿਮ ਮੁਕਾਬਲੇ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ, ਜਿਸ ਕਾਰਨ ਦਿੱਲੀ ਕੈਪੀਟਲਜ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰੇਗੀ।

ਦਿੱਲੀ ਕੈਪੀਟਲਜ਼ (ਪਲੇਇੰਗ ਇਲੈਵਨ): ਪਥੁਮ ਨਿਸਾਂਕਾ, ਕੇਐਲ ਰਾਹੁਲ (ਵਿਕਟਕੀਪਰ), ਨਿਤੀਸ਼ ਰਾਣਾ, ਸਮੀਰ ਰਿਜ਼ਵੀ, ਟ੍ਰਿਸਟਨ ਸਟੱਬਸ, ਅਕਸ਼ਰ ਪਟੇਲ (ਕਪਤਾਨ), ਆਸ਼ੂਤੋਸ਼ ਸ਼ਰਮਾ, ਵਿਪਰਾਜ ਨਿਗਮ, ਮਿਸ਼ੇਲ ਸਟਾਰਕ, ਲੁੰਗੀ ਨਗੀਡੀ, ਮੁਕੇਸ਼ ਕੁਮਾਰ।

ਕੋਲਕਾਤਾ ਨਾਈਟ ਰਾਈਡਰਜ਼ (ਪਲੇਇੰਗ ਇਲੈਵਨ): ਅਜਿੰਕਿਆ ਰਹਾਣੇ (ਕਪਤਾਨ), ਅੰਗਕ੍ਰਿਸ਼ ਰਘੂਵੰਸ਼ੀ (ਵਿਕਟਕੀਪਰ), ਕੈਮਰਨ ਗ੍ਰੀਨ, ਰੋਵਮੈਨ ਪਾਵੇਲ, ਮਨੀਸ਼ ਪਾਂਡੇ, ਰਿੰਕੂ ਸਿੰਘ, ਸੁਨੀਲ ਨਰਾਇਣ, ਅਨੁਕੁਲ ਰਾਏ, ਕਾਰਤਿਕ ਤਿਆਗੀ, ਵੈਭਵ ਅਰੋੜਾ, ਵਰੁਣ ਚੱਕਰਵਰਤੀ।

ਪਲੇਆਫ ਦੀ ਦੌੜ ਲਈ ਅਹਿਮ
 ਮੈਚ ਦੋਵਾਂ ਟੀਮਾਂ ਲਈ ਪਲੇਆਫ ਵਿੱਚ ਪਹੁੰਚਣ ਦੇ ਲਿਹਾਜ਼ ਨਾਲ ਇਹ ਮੁਕਾਬਲਾ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਮੌਜੂਦਾ ਸੀਜ਼ਨ ਵਿੱਚ ਹੁਣ ਤੱਕ ਦਿੱਲੀ ਕੈਪੀਟਲਜ਼ ਨੇ 10 ਮੈਚ ਖੇਡ ਕੇ 4 ਵਿੱਚ ਜਿੱਤ ਹਾਸਲ ਕੀਤੀ ਹੈ ਅਤੇ ਉਸ ਦੇ 8 ਅੰਕ ਹਨ। ਦੂਜੇ ਪਾਸੇ, ਕੋਲਕਾਤਾ ਨਾਈਟ ਰਾਈਡਰਜ਼ ਨੇ 9 ਮੈਚ ਖੇਡ ਕੇ 3 ਵਿੱਚ ਜਿੱਤ ਦਰਜ ਕੀਤੀ ਹੈ ਅਤੇ ਉਸ ਕੋਲ 7 ਅੰਕ ਹਨ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News