ਓਲੰਪਿਕ ਫਾਈਨਲ ''ਚ ਵਿਨੇਸ਼ ਦੀ ਥਾਂ ਖੇਡੇਗੀ ਕਿਊਬਾ ਦੀ ਲੋਪੇਜ਼

Wednesday, Aug 07, 2024 - 03:11 PM (IST)

ਓਲੰਪਿਕ ਫਾਈਨਲ ''ਚ ਵਿਨੇਸ਼ ਦੀ ਥਾਂ ਖੇਡੇਗੀ ਕਿਊਬਾ ਦੀ ਲੋਪੇਜ਼

ਪੈਰਿਸ- ਕਿਊਬਾ ਦੀ ਪਹਿਲਵਾਨ ਯੂਸਨੇਲਿਸ ਗੁਜ਼ਮੈਨ ਲੋਪੇਜ਼ ਪੈਰਿਸ ਓਲੰਪਿਕ ਦੇ ਮਹਿਲਾ ਕੁਸ਼ਤੀ 50 ਕਿਲੋ ਵਰਗ ਵਿਚ ਅਮਰੀਕਾ ਦੀ ਸਾਰਾ ਐੱਨ ਹਿਲਡੇਬ੍ਰਾਂਟ ਦੇ ਖਿਲਾਫ ਵਿਨੇਸ਼ ਫੋਗਾਟ ਦੀ ਥਾਂ ਖੇਡੇਗੀ। ਵਿਨੇਸ਼ ਨੂੰ ਜ਼ਿਆਦਾ ਭਾਰ ਪਾਏ ਜਾਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਨੇ ਸੈਮੀਫਾਈਨਲ 'ਚ ਲੋਪੇਜ਼ ਨੂੰ ਹਰਾਇਆ ਸੀ।
ਪੈਰਿਸ ਓਲੰਪਿਕ ਆਯੋਜਨ ਕਮੇਟੀ ਨੇ ਇਕ ਬਿਆਨ 'ਚ ਕਿਹਾ, ''ਵਿਨੇਸ਼ ਦੂਜੇ ਦਿਨ ਕਰਵਾਏ ਗਏ ਭਾਰ 'ਚ ਅਯੋਗ ਪਾਈ ਗਈ। ਅੰਤਰਰਾਸ਼ਟਰੀ ਕੁਸ਼ਤੀ ਦੇ ਨਿਯਮਾਂ ਦੀ ਧਾਰਾ 11 ਦੇ ਅਨੁਸਾਰ ਵਿਨੇਸ਼ (ਭਾਰਤ) ਦੀ ਥਾਂ ਉਸ ਪਹਿਲਵਾਨ ਨੂੰ ਦਿੱਤੀ ਜਾਵੇਗੀ ਜਿਸ ਨੂੰ ਉਨ੍ਹਾਂ ਨੇ ਸੈਮੀਫਾਈਨਲ ਵਿੱਚ ਹਰਾਇਆ ਸੀ। ਇਸ ਕਾਰਨ ਕਿਊਬਾ ਦੇ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਫਾਈਨਲ ਖੇਡਣ ਦਾ ਮੌਕਾ ਦਿੱਤਾ ਗਿਆ ਹੈ।
ਇਸ ਵਿੱਚ ਕਿਹਾ ਗਿਆ ਹੈ, "ਜਾਪਾਨ ਦੀ ਯੂਈ ਸੁਸਾਕੀ ਅਤੇ ਯੂਕ੍ਰੇਨ ਦੀ ਓਕਸਾਨਾ ਲਿਵਾਚ ਵਿਚਕਾਰ ਰੇਪੇਸ਼ਾਜ ਮੁਕਾਬਲਾ ਕਾਂਸੀ ਦੇ ਤਮਗੇ ਲਈ ਹੋਵੇਗਾ।"


author

Aarti dhillon

Content Editor

Related News