CSK vs MI : ਮੁੰਬਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਦੇਖੋ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ

Saturday, May 02, 2026 - 07:10 PM (IST)

CSK vs MI : ਮੁੰਬਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਦੇਖੋ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 44ਵੇਂ ਮੁਕਾਬਲੇ 'ਚ ਅੱਜ ਦੋ ਦਿੱਗਜ ਟੀਮਾਂ ਚੇਨਈ ਸੁਪਰ ਕਿੰਗਜ਼ (CSK) ਤੇ ਮੁੰਬਈ ਇੰਡੀਅਨਜ਼ (MI) ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ (ਚੇਪਾਕ) ਵਿੱਚ ਆਹਮੋ-ਸਾਹਮਣੇ ਹੋਣਗੀਆਂ। ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਦਿਕ ਪਾਂਡਿਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ। 

ਮੁੰਬਈ ਇੰਡੀਅਨਜ਼ (ਪਲੇਇੰਗ ਇਲੈਵਨ): ਵਿਲ ਜੈਕਸ, ਰਿਆਨ ਰਿਕੇਲਟਨ (ਵਿਕਟ ਕੀਪਰ), ਸੂਰਿਆਕੁਮਾਰ ਯਾਦਵ, ਨਮਨ ਧੀਰ, ਤਿਲਕ ਵਰਮਾ, ਹਾਰਦਿਕ ਪੰਡਯਾ (ਕੈਪਟਨ), ਰੌਬਿਨ ਮਿੰਜ, ਟ੍ਰੇਂਟ ਬੋਲਟ, ਕ੍ਰਿਸ਼ ਭਗਤ, ਜਸਪ੍ਰੀਤ ਬੁਮਰਾਹ, ਏਐਮ ਗਜ਼ਨਫਰ।

ਚੇਨਈ ਸੁਪਰ ਕਿੰਗਜ਼ (ਪਲੇਇੰਗ ਇਲੈਵਨ): ਸੰਜੂ ਸੈਮਸਨ (ਵਿਕਟ ਕੀਪਰ), ਰੁਤੁਰਾਜ ਗਾਇਕਵਾੜ (ਕਪਤਾਨ), ਉਰਵਿਲ ਪਟੇਲ, ਡਿਵਾਲਡ ਬ੍ਰੇਵਿਸ, ਸ਼ਿਵਮ ਦੂਬੇ, ਜੈਮੀ ਓਵਰਟਨ, ਰਾਮਕ੍ਰਿਸ਼ਨ ਘੋਸ਼, ਪ੍ਰਸ਼ਾਂਤ ਵੀਰ, ਨੂਰ ਅਹਿਮਦ, ਅੰਸ਼ੁਲ ਕੰਬੋਜ, ਮੁਕੇਸ਼ ਚੌਧਰੀ।

ਦੋਵਾਂ ਟੀਮਾਂ ਲਈ 'ਕਰੋ ਜਾਂ ਮਰੋ' ਦੀ ਸਥਿਤੀ 
ਇਹ ਮੈਚ ਦੋਵਾਂ ਟੀਮਾਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਦੋਵੇਂ ਹੀ ਪਲੇਆਫ ਦੀ ਦੌੜ ਵਿੱਚ ਬਣੇ ਰਹਿਣ ਲਈ ਸੰਘਰਸ਼ ਕਰ ਰਹੀਆਂ ਹਨ। ਪੰਜ-ਪੰਜ ਵਾਰ ਦੀਆਂ ਚੈਂਪੀਅਨ ਇਹ ਟੀਮਾਂ ਇਸ ਸਮੇਂ ਅੰਕ ਸੂਚੀ ਵਿੱਚ ਹੇਠਲੇ ਪਾਸੇ ਹਨ, ਜਿੱਥੇ ਹਾਰਨ ਵਾਲੀ ਟੀਮ ਲਈ ਅੱਗੇ ਦਾ ਰਸਤਾ ਹੋਰ ਮੁਸ਼ਕਲ ਹੋ ਸਕਦਾ ਹੈ।

CSK ਦੀ ਸਥਿਤੀ
 ਚੇਨਈ ਸੁਪਰ ਕਿੰਗਜ਼ ਛੇ ਦਿਨਾਂ ਦੇ ਬ੍ਰੇਕ ਤੋਂ ਬਾਅਦ ਮੈਦਾਨ 'ਤੇ ਪਰਤ ਰਹੀ ਹੈ। ਟੀਮ ਦਾ ਪਿਛਲਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਸੀ, ਜਿੱਥੇ ਉਹ ਆਪਣੇ ਘਰੇਲੂ ਮੈਦਾਨ 'ਤੇ ਗੁਜਰਾਤ ਟਾਈਟਨਸ ਤੋਂ 8 ਵਿਕਟਾਂ ਨਾਲ ਹਾਰ ਗਏ ਸਨ। ਫਿਲਹਾਲ CSK 8 ਮੈਚਾਂ ਵਿੱਚ 3 ਜਿੱਤਾਂ ਅਤੇ 5 ਹਾਰਾਂ ਨਾਲ ਅੰਕ ਸੂਚੀ ਵਿੱਚ ਛੇਵੇਂ ਸਥਾਨ 'ਤੇ ਹੈ।

MI ਦੀ ਸਥਿਤੀ
 ਮੁੰਬਈ ਇੰਡੀਅਨਜ਼ ਦੀ ਹਾਲਤ ਹੋਰ ਵੀ ਚਿੰਤਾਜਨਕ ਹੈ। ਆਪਣੇ ਪਿਛਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ 243 ਦੌੜਾਂ ਦਾ ਵਿਸ਼ਾਲ ਸਕੋਰ ਬਣਾਉਣ ਦੇ ਬਾਵਜੂਦ, ਕਮਜ਼ੋਰ ਗੇਂਦਬਾਜ਼ੀ ਕਾਰਨ ਉਹ ਮੈਚ ਹਾਰ ਗਏ ਸਨ। ਮੁੰਬਈ ਇਸ ਸਮੇਂ 8 ਮੈਚਾਂ ਵਿੱਚ ਸਿਰਫ 2 ਜਿੱਤਾਂ ਨਾਲ ਨੌਵੇਂ ਸਥਾਨ 'ਤੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News