ਕ੍ਰਿਸਟੀਆਨੋ ਰੋਨਾਲਡੋ ਨੇ ਸਾਊਦੀ ਪ੍ਰੋ ਲੀਗ ਵਿੱਚ ਜੜਿਆ 100ਵਾਂ ਗੋਲ

Friday, May 08, 2026 - 03:45 PM (IST)

ਕ੍ਰਿਸਟੀਆਨੋ ਰੋਨਾਲਡੋ ਨੇ ਸਾਊਦੀ ਪ੍ਰੋ ਲੀਗ ਵਿੱਚ ਜੜਿਆ 100ਵਾਂ ਗੋਲ

ਸਪੋਰਟਸ ਡੈਸਕ : ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਸਾਊਦੀ ਪ੍ਰੋ ਲੀਗ ਵਿੱਚ ਆਪਣਾ 100ਵਾਂ ਗੋਲ ਕਰਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਇਸ ਅਹਿਮ ਗੋਲ ਦੀ ਮਦਦ ਨਾਲ ਅਲ-ਨਾਸਰ ਨੇ ਅਲ-ਸ਼ਬਾਬ ਨੂੰ 4-2 ਨਾਲ ਹਰਾ ਕੇ ਅੰਕ ਸੂਚੀ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ ਅਤੇ ਹੁਣ ਉਹ ਸਿਖਰ 'ਤੇ ਪੰਜ ਅੰਕਾਂ ਦੀ ਬੜ੍ਹਤ ਬਣਾ ਚੁੱਕੇ ਹਨ।
41 ਸਾਲਾ ਫਾਰਵਰਡ ਰੋਨਾਲਡੋ ਨੇ ਵੀਰਵਾਰ ਨੂੰ ਮੈਚ ਖਤਮ ਹੋਣ ਤੋਂ 15 ਮਿੰਟ ਪਹਿਲਾਂ ਸਾਡੀਓ ਮਾਨੇ ਦੇ ਪਾਸ (ਕਰਾਸ) 'ਤੇ ਇਹ ਗੋਲ ਦਾਗਿਆ। ਇਹ ਰੋਨਾਲਡੋ ਦੇ ਸ਼ਾਨਦਾਰ ਕਰੀਅਰ ਦਾ 971ਵਾਂ ਗੋਲ ਹੈ ਅਤੇ ਇਸ ਸੀਜ਼ਨ ਵਿੱਚ ਲੀਗ ਵਿੱਚ ਉਸਦਾ 26ਵਾਂ ਗੋਲ ਸੀ। ਰੋਨਾਲਡੋ ਤੋਂ ਇਲਾਵਾ, ਚੈਲਸੀ ਦੇ ਸਾਬਕਾ ਖਿਡਾਰੀ ਜੋਆਓ ਫੇਲਿਕਸ ਨੇ ਅਲ-ਨਾਸਰ ਲਈ ਤਿੰਨ ਗੋਲ (ਹੈਟ੍ਰਿਕ) ਕੀਤੇ।
ਇਸ ਜਿੱਤ ਨਾਲ ਅਲ-ਨਾਸਰ ਦੇ 32 ਮੈਚਾਂ ਵਿੱਚ 82 ਅੰਕ ਹੋ ਗਏ ਹਨ, ਜੋ ਕਿ ਦੂਜੇ ਸਥਾਨ 'ਤੇ ਕਾਬਜ਼ ਅਲ-ਹਿਲਾਲ ਤੋਂ ਪੰਜ ਅੰਕ ਜ਼ਿਆਦਾ ਹਨ। ਹਾਲਾਂਕਿ, ਅਲ-ਹਿਲਾਲ ਨੇ ਅਜੇ ਤਿੰਨ ਮੈਚ ਹੋਰ ਖੇਡਣੇ ਹਨ। ਪੰਜ ਵਾਰ ਦੇ 'ਬੈਲੋਨ ਡੀ ਓਰ' ਜੇਤੂ ਰੋਨਾਲਡੋ ਦਸੰਬਰ 2022 ਵਿੱਚ ਅਲ-ਨਾਸਰ ਕਲੱਬ ਨਾਲ ਜੁੜੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News