ਪੁਰਤਗਾਲ ਦੀ ਅੰਡਰ-16 ਟੀਮ ਲਈ ਖੇਡੇਗਾ ਕ੍ਰਿਸਟੀਆਨੋ ਰੋਨਾਲਡੋ ਦਾ ਬੇਟਾ
Saturday, Nov 01, 2025 - 12:16 AM (IST)
ਅੰਤਾਲਯਾ–ਸੁਪਰ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਵੱਡੇ ਬੇਟੇ ਨੇ ਵੀਰਵਾਰ ਨੂੰ ਪੁਰਤਗਾਲ ਦੀ ਅੰਡਰ-16 ਟੀਮ ਲਈ ਡੈਬਿਊ ਕੀਤਾ। ਕ੍ਰਿਸਟਿਆਨਿਨਹੋ ਦੇ ਨਾਂ ਨਾਲ ਮਸ਼ਹੂਰ 15 ਸਾਲਾ ਕ੍ਰਿਸਟੀਆਨੋ ਡੋਸ ਸਾਂਤੋਸ ਨੂੰ ਤੁਰਕੀ ਵਿਰੁੱਧ ਫੈੱਡਰੇਸ਼ਨ ਕੱਪ ਟੂਰਨਾਮੈਂਟ ਦੇ ਮੈਚ ਵਿਚ 90ਵੇਂ ਮਿੰਟ ਵਿਚ ਬਦਲਵੇਂ ਖਿਡਾਰੀ ਦੇ ਤੌਰ ’ਤੇ ਉਤਾਰਿਆ ਗਿਆ।
ਪੁਰਤਗਾਲ ਨੇ ਇਹ ਮੈਚ 2-0 ਨਾਲ ਜਿੱਤਿਆ। ਸਾਊਦੀ ਅਰਬ ਵਿਚ ਅਲ ਨਾਸਰ ਦੀ ਯੂਥ ਅਕੈਡਮੀ ਲਈ ਖੇਡਣ ਵਾਲੇ ਕ੍ਰਿਸਟਿਆਨਿਨਹੋ ਨੂੰ ਪਹਿਲਾਂ ਪੁਰਤਗਾਲ ਦੀ ਅੰਡਰ-15 ਟੀਮ ਵਿਚ ਸ਼ਾਮਲ ਕੀਤਾ ਗਿਆ ਸੀ।
