KL Rahul ਘਰ ਗੂੰਜੀਆਂ ਕਿਲਕਾਰੀਆਂ, ਪਤਨੀ athiya ਨੇ ਧੀ ਨੂੰ ਦਿੱਤੀ ਜਨਮ

Monday, Mar 24, 2025 - 09:17 PM (IST)

KL Rahul ਘਰ ਗੂੰਜੀਆਂ ਕਿਲਕਾਰੀਆਂ, ਪਤਨੀ athiya ਨੇ ਧੀ ਨੂੰ ਦਿੱਤੀ ਜਨਮ

ਸਪੋਰਟਸ ਡੈਸਕ- ਭਾਰਤ ਅਤੇ ਦਿੱਲੀ ਕੈਪੀਟਲਸ ਦੇ ਵਿਕਟਕੀਪਰ ਬੱਲੇਬਾਜ਼ ਕੇ.ਐੱਲ. ਰਾਹੁਲ ਸੋਮਵਾਰ ਨੂੰ ਪਿਤਾ ਬਣ ਗਏ ਹਨ। ਪਤਨੀ ਆਥੀਆ ਸ਼ੈੱਟੀ ਨੇ ਧੀ ਨੂੰ ਜਨਮ ਦਿੱਤਾ ਹੈ। ਇਸਦੀ ਜਾਣਕਾਰੀ ਰਾਹੁਲ ਤੇ ਆਥੀਆ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਰਾਹੁਲ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਵਿਸ਼ਾਖਾਪਟਨਮ 'ਚ ਖੇਡੇ ਜਾ ਰਹੇ ਆਈਪੀਐੱਲ 2025 ਦੇ ਮੁਕਾਬਲੇ 'ਚ ਨਹੀਂ ਖੇਡ ਰਹੇ ਹਨ। ਉਹ ਮੈਚ ਤੋਂ ਠੀਕ ਪਹਿਲਾਂ ਘਰ ਪਰਤ ਗਏ ਸਨ। 

ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਪਰਤੇ ਸਨ ਘਰ

ਰਾਹੁਲ ਪਹਿਲੀ ਵਾਰ ਦਿੱਲੀ ਟੀਮ 'ਚ ਸ਼ਾਮਲ ਹੋਏ ਹਨ ਪਰ ਉਹ ਟੀਮ ਦੇ ਪਹਿਲੇ ਮੈਚ ਵਿੱਚ ਨਹੀਂ ਖੇਡ ਸਕੇ। ਰਾਹੁਲ ਨਿੱਜੀ ਕਾਰਨਾਂ ਕਰਕੇ ਘਰ ਵਾਪਸ ਪਰਤ ਗਏ ਸਨ ਜਿਸ ਕਾਰਨ ਉਹ ਇਸ ਮੈਚ ਵਿੱਚ ਹਿੱਸਾ ਨਹੀਂ ਲੈ ਸਕੇ। ਹਾਲਾਂਕਿ, ਰਾਹੁਲ ਦੇ ਪਿਤਾ ਬਣਨ ਦੀ ਖ਼ਬਰ ਮੈਚ ਦੌਰਾਨ ਹੀ ਆਈ। ਰਾਹੁਲ ਨੇ ਸ਼ਨੀਵਾਰ ਸ਼ਾਮ ਤੱਕ ਟੀਮ ਨਾਲ ਅਭਿਆਸ ਕੀਤਾ ਪਰ ਐਤਵਾਰ ਨੂੰ ਟੀਮ ਛੱਡ ਕੇ ਘਰ ਪਰਤ ਗਏ ਸਨ। ਪਿਛਲੇ ਸੀਜ਼ਨ ਤੱਕ ਰਾਹੁਲ ਲਖਨਊ ਦੀ ਕਪਤਾਨੀ ਕਰ ਰਹੇ ਸਨ ਪਰ ਇਸ ਵਾਰ ਉਹ ਦਿੱਲੀ ਦੀ ਜਰਸੀ ਵਿੱਚ ਖੇਡਣਗੇ। ਹਾਲਾਂਕਿ, ਉਨ੍ਹਾਂ ਨੂੰ ਦਿੱਲੀ ਦੀ ਜਰਸੀ ਵਿੱਚ ਦੇਖਣ ਵਿੱਚ ਕੁਝ ਸਮਾਂ ਲੱਗੇਗਾ ਕਿਉਂਕਿ ਉਹ ਵਿਸ਼ਾਖਾਪਟਨਮ ਵਿੱਚ ਪਹਿਲੇ ਮੈਚ ਵਿੱਚ ਨਹੀਂ ਖੇਡ ਰਹੇ।

 
 
 
 
 
 
 
 
 
 
 
 
 
 
 
 

A post shared by Athiya Shetty (@athiyashetty)

2023 'ਚ ਹੋਇਆ ਸੀ ਵਿਆਹ

ਕੇ.ਐੱਲ. ਰਾਹੁਲ ਅਤੇ ਆਥੀਆ ਨੇ ਨਵੰਬਰ 2024 'ਚ ਜਾਣਕਾਰੀ ਦਿੱਤੀ ਸੀ ਕਿ ਉਹ ਮਾਤਾ-ਪਿਤਾ ਬਣਨ ਵਾਲੇ ਹਨ। ਇਨ੍ਹਾਂ ਨੇ ਇਕ ਸਾਂਝੀ ਪੋਸਟ ਰਾਹੀਂ ਇਸਦੀ ਜਾਣਕਾਰੀ ਦਿੱਤੀ ਸੀ। ਰਾਹੁਲ ਅਤੇ ਆਥੀਆ ਚਾਰ ਸਾਲਾਂ ਤਕ ਇਕ-ਦੂਜੇ ਨੂੰ ਡੇਟ ਕਰ ਰਹੇ ਸਨ  ਅਤੇ 2023 'ਚ ਦੋਵਾਂ ਦਾ ਵਿਆਹ ਹੋਇਆ ਸੀ। ਆਥੀਆ ਬਾਲੀਵੁੱਡ ਅਭਿਨੇਤਰੀ ਅਤੇ ਮਸ਼ਹੂਰ ਅਭਿਨੇਤਾ ਸੁਨੀਲ ਸ਼ੈੱਟੀ ਦੀ ਧੀ ਹੈ। 


author

Rakesh

Content Editor

Related News