ਕ੍ਰਿਕਟਰ ਖਿਡਾਰੀ ਚਹਲ ਭਗਵਾਨ ਮਹਾਕਾਲੇਸ਼ਵਰ ਮੰਦਿਰ ਵਿਥੇ ਭਸਮਾ ਆਰਤੀ ਵਿੱਚ ਹੋਏ ਨਤਮਸਤਕ
Friday, Jun 19, 2026 - 02:41 PM (IST)
ਉਜੈਨ - ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਨੇ ਸ਼ੁੱਕਰਵਾਰ ਨੂੰ ਭਗਵਾਨ ਮਹਾਕਾਲੇਸ਼ਵਰ ਦੀ ਭਸਮ ਆਰਤੀ 'ਚ ਸ਼ਾਮਲ ਹੋ ਕੇ ਰਵਾਇਤੀ ਰਸਮਾਂ ਅਨੁਸਾਰ ਆਰਤੀ ਦੇ ਦਰਸ਼ਨ ਕੀਤੇ। ਸ਼੍ਰੀ ਮਹਾਕਾਲੇਸ਼ਵਰ ਮੰਦਰ ਪ੍ਰਬੰਧਨ ਕਮੇਟੀ ਵਲੋਂ ਸਹਾਇਕ ਪ੍ਰਸ਼ਾਸਕ ਆਸ਼ੀਸ਼ ਫਲਵੀੜੀਆ ਵਲੋਂ ਚਾਹਲ ਦਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਭਾਰਤੀ ਗੇਂਦਬਾਜ਼ ਚਹਿਲ ਨੇ ਕਿਹਾ ਕਿ "ਮੈਂ ਭਗਵਾਨ ਮਹਾਕਾਲੇਸ਼ਵਰ ਦੇ ਦਰਬਾਰ 'ਚ ਪਹਿਲੀ ਵਾਰ ਆਇਆ ਹਾਂ ਅਤੇ ਮੈਨੂੰ ਦਰਸ਼ਨ ਕਰਨ ਕੇ ਕਾਫੀ ਵਧੀਆ ਲੱਗਿਆ। ਭਗਵਾਨ ਮਹਾਕਾਲੇਸ਼ਵਰ ਮੰਦਰ ਦੇ ਦਰਸ਼ਨ ਕਰਕੇ ਮੇਰੇ ਮਨ ਨੂੰ ਸ਼ਾਂਤੀ ਮਿਲੀ ਹੈ।''
